ਸਾਲਾਨਾ ਗੁਰਮਤਿ ਸਮਾਗਮ ਸਮਾਪਤ
ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਪਿੰਡ ਸਿੱਸਵਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਸੰਤ ਕੁਲਜੀਤ ਸਿੰਘ ਦੀ ਨਿਗਰਾਨੀ ਹੇਠ ਸੱਚਖੰਡਵਾਸੀ ਸੰਤ ਕਰਤਾਰ ਸਿੰਘ ਭੈਰੋਂਮਾਜਰਾ ਵਾਲਿਆਂ ਦੀ ਯਾਦ ਵਿੱਚ ਹੋਇਆ ਅਤੇ ਅੱਜ ਸਮਾਪਤ ਹੋ ਗਿਆ। ਭਾਈ ਅਮਰਜੀਤ ਸਿੰੰਘ ਨੇ ਦੱਸਿਆ ਕਿ ਤਿੰਨ...
Advertisement
ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਪਿੰਡ ਸਿੱਸਵਾਂ ਵਿਖੇ ਸਾਲਾਨਾ ਗੁਰਮਤਿ ਸਮਾਗਮ ਮੁੱਖ ਪ੍ਰਬੰਧਕ ਸੰਤ ਕੁਲਜੀਤ ਸਿੰਘ ਦੀ ਨਿਗਰਾਨੀ ਹੇਠ ਸੱਚਖੰਡਵਾਸੀ ਸੰਤ ਕਰਤਾਰ ਸਿੰਘ ਭੈਰੋਂਮਾਜਰਾ ਵਾਲਿਆਂ ਦੀ ਯਾਦ ਵਿੱਚ ਹੋਇਆ ਅਤੇ ਅੱਜ ਸਮਾਪਤ ਹੋ ਗਿਆ। ਭਾਈ ਅਮਰਜੀਤ ਸਿੰੰਘ ਨੇ ਦੱਸਿਆ ਕਿ ਤਿੰਨ ਦਿਨਾਂ ਸਮਾਗਮ ਦੌਰਾਨ ਅੱਜ ਅਖੰਡ ਪਾਠ ਦੇ ਭੋਗ ਮਗਰੋਂ ਖੁੱਲ੍ਹੇ ਦੀਵਾਨ ਹਾਲ ਵਿੱਚ ਕਵੀਸ਼ਰੀ ਜਥਾ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਅਤੇ ਢਾਡੀ ਸਤਨਾਮ ਸਿੰਘ ਲਾਲੂ ਘੁੰਮਣ ਵਾਲਿਆਂ ਨੇ ਹਾਜ਼ਰੀ ਲਵਾਈ। ਸੰਤ ਕੁਲਜੀਤ ਸਿੰਘ ਨੇ ਸ਼ਬਦ ਕੀਰਤਨ ਕੀਤਾ। ਇਸ ਮੌਕੇ ਐੱਸ ਜੀ ਪੀ ਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ, ਅਕਾਲੀ ਦਲ ਦੇ ਯੂਥ ਸਕੱਤਰ ਤੇ ਹਲਕਾ ਖਰੜ ਤੋਂ ਸੀਨੀਅਰ ਆਗੂ ਰਵਿੰਦਰ ਸਿੰਘ ਖੇੜਾ, ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਮਾਸਟਰ ਜਗਦੇਵ ਸਿੰਘ ਮਲੋਆ, ਸਮਾਜ ਸੇਵੀ ਜਸਵਿੰਦਰ ਸਿੰਘ ਜੱਸਾ ਤੇ ਬਚਿੱਤਰ ਸਿੰਘ ਹਾਜ਼ਰ ਸਨ।
Advertisement
Advertisement
