ਸਕੂਲ ’ਚ ਸਾਲਾਨਾ ਸਮਾਗਮ
ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਵੱਲੋਂ ਸਾਲਾਨਾ ਸਮਾਗਮ 2025-26 ‘ਰੂਟਸ ਐਂਡ ਵਿੰਗਜ’ ਥੀਮ ਅਧੀਨ ਕਰਵਾਇਆ ਗਿਆ। ਪ੍ਰਬੰਧਕਾਂ ਨੇ ਮਹਿਮਾਨ ਆਈ ਏ ਐੱਸ ਅਫਸਰ ਲਲਿਤ ਜੈਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਵੇਦ ਕੁਮਾਰ ਕੌਸ਼ਿਕ, ਡਾਇਰੈਕਟਰ ਹਿਮੇਂਦਰ ਕੌਸ਼ਿਕ, ਮੈਨੇਜਿੰਗ...
Advertisement
ਮੈਕਸਿਮ ਮੈਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਵੱਲੋਂ ਸਾਲਾਨਾ ਸਮਾਗਮ 2025-26 ‘ਰੂਟਸ ਐਂਡ ਵਿੰਗਜ’ ਥੀਮ ਅਧੀਨ ਕਰਵਾਇਆ ਗਿਆ। ਪ੍ਰਬੰਧਕਾਂ ਨੇ ਮਹਿਮਾਨ ਆਈ ਏ ਐੱਸ ਅਫਸਰ ਲਲਿਤ ਜੈਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਵੇਦ ਕੁਮਾਰ ਕੌਸ਼ਿਕ, ਡਾਇਰੈਕਟਰ ਹਿਮੇਂਦਰ ਕੌਸ਼ਿਕ, ਮੈਨੇਜਿੰਗ ਡਾਇਰੈਕਟਰ ਪਾਰਥਸਾਰਥੀ ਕੌਸ਼ਿਕ ਅਤੇ ਪ੍ਰਿੰਸੀਪਲ ਪੂਜਾ ਖੋਸਲਾ ਨੇ ਕਦਰਾਂ-ਕੀਮਤਾਂ, ਵਿਸ਼ਵਾਸ ਅਤੇ ਸੰਪੂਰਨ ਵਿਕਾਸ ਨੂੰ ਉਜਾਗਰ ਕਰਨ ਵਾਲੇ ਸੰਦੇਸ਼ ਸਾਂਝੇ ਕੀਤੇ। ਇਸ ਮੌਕੇ ਸੇਕਸਪੀਅਰ ਦੇ ‘ਕਿੰਗ ਲੀਅਰ’ ਦੀ ਪੇਸ਼ਕਾਰੀ ਨੇ ਸਭ ਦਾ ਧਿਆਨ ਖਿੱਚਿਆ। ਲਲਿਤ ਜੈਨ ਨੇ ਸਕੂਲ ਦੇ ਉੱਦਮਾਂ ਦੀ ਸ਼ਲਾਘਾ ਕੀਤੀ।
Advertisement
Advertisement
