ਪੁਆਧੀ ਪੰਜਾਬੀ ਸੱਥ ਦਾ ਸਾਲਾਨਾ ਸਨਮਾਨ ਸਮਾਗਮ
ਸਮਾਗਮ ਦੇ ਪ੍ਰਧਾਨ ਸੇਵਾ ਮੁਕਤ ਆਈ ਏ ਐੱਸ ਜੀ ਕੇ ਸਿੰਘ ਨੇ ਸੱਥ ਦੀਆਂ ਸ਼ਾਨਦਾਰ ਸੇਵਾਵਾਂ ਦਾ ਉਲੇਖ ਕੀਤਾ। ਪ੍ਰੋਗਰਾਮ ਵਿੱਚ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੂੰ ਸਾਹਿਤਕਾਰ ਗੁਰਬਖਸ਼ ਸਿੰਘ ਕੇਸਰੀ ਪੁਰਸਕਾਰ, ਸੇਵਾਮੁਕਤ ਆਈ ਏ ਐੱਸ ਅਧਿਕਾਰੀ ਕਾਹਨ ਸਿੰਘ ਪੰਨੂ ਨੂੰ ਮਾਸਟਰ ਸਰੂਪ ਸਿੰਘ ਨੰਬਰਦਾਰ ਪੁਰਸਕਾਰ, ਢਾਡੀ ਜੱਥੇ ਬਲਦੇਵ ਸਿੰਘ ਦਰਦੀ ਨੂੰ ਬਾਬਾ ਪ੍ਰਤਾਪ ਸਿੰਘ ਬੈਦਵਾਣ ਪੁਰਸਕਾਰ ਵਰਿੰਦਰ ਸਿੰਘ ਵਾਲੀਆ ਨੂੰ ਜਥੇਦਾਰ ਅੰਗਰੇਜ਼ ਸਿੰਘ ਬਡਹੇੜੀ ਪੁਰਸਕਾਰ ਜੋ ਕਿ ਜੀ ਐੱਸ ਸੰਧੂ ਨੇ ਹਾਸਲ ਕੀਤਾ। ਸੰਗੀਤ ਮਾਸਟਰ ਗੁਰਮੀਤ ਸਿੰਘ ਖਾਲਸਾ ਨੂੰ ਮਾਸਟਰ ਰਘਬੀਰ ਸਿੰਘ ਬੈਦਵਾਣ ਪੁਰਸਕਾਰ ਅਤੇ ਸਬ-ਇੰਸਪੈਕਟਰ ਪੰਜਾਬ ਪੁਲੀਸ ਸਿਮਰਨ ਨੂੰ ਰਵਿੰਦਰ ਕੌਰ ਪੁਰਸਕਾਰ ਦਿੱਤਾ ਗਿਆ। ਪੁਰਸਕਾਰ ਵਿੱਚ ਨਕਦ ਰਾਸ਼ੀ, ਸ਼ੋਭਾ ਪੱਤਰ, ਸਨਮਾਨ ਚਿੰਨ੍ਹ, ਲੋਈ ਤੇ ਪੁਸਤਕਾਂ ਭੇਟ ਕੀਤੀਆਂ ਗਈਆਂ।
ਸੱਥ ਦੇ ਮੁਖੀ ਮਨਮੋਹਣ ਸਿੰਘ ਦਾਊਂ ਨੇ ਸੱਥ ਦੀਆਂ 22 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਸ਼ੋਭਾ ਪੱਤਰ ਕਮਲਪ੍ਰੀਤ ਕੌਰ ਦਾਊਂ ਸਤਵਿੰਦਰ ਸਿੰਘ ਮੜੌਲਵੀ ਇਕਬਾਲ ਸਿੰਘ ਸਰੋਆ, ਜਗਦੀਪ ਸਿੰਘ ਬੈਦਵਾਣ, ਡਾਕਟਰ ਜਸਪਾਲ ਸਿੰਘ ਜੱਸੀ, ਡਾਕਟਰ ਸਿਮਰਜੀਤ ਕੌਰ, ਡਾ. ਬਲਜੀਤ ਸਿੰਘ ਅਤੇ ਮਲਕੀਤ ਸਿੰਘ ਔਜਲਾ ਨੇ ਪੇਸ਼ ਕੀਤੇ। ਇਸ ਮੌਕੇ ਨਾਵਲਕਾਰ ਜਸਵੀਰ ਮੰਡ, ਹਰਬੰਸ ਸੋਢੀ ਦਲਜੀਤ ਕੌਰ ਦਾਊਂ, ਸੁਨੀਤਾ ਰਾਣੀ, ਉੱਤਮਵੀਰ ਦਾਊ, ਡਾ. ਰਜਿੰਦਰ ਸਿੰਘ ਕੁਰਾਲੀ, ਯਾਦਵਿੰਦਰ ਸਿੰਘ ਹਸਨਪੁਰ ਹਰਮੀਤ ਸਿੰਘ ਬਡਹੇੜੀ, ਕੁਲਵਿੰਦਰ ਸਿੰਘ ਨਗਾਰੀ, ਕੇਸਰ ਸਿੰਘ ਬੈਦਵਾਣ ਹਾਜ਼ਰ ਸਨ।
