ਭਾਰਤ ਪੈਨਸ਼ਨਰਜ਼ ਸੁਸਾਇਟੀ ਦੀ ਵਰ੍ਹੇਗੰਢ ਮਨਾਈ
ਭਾਰਤ ਪੈਨਸ਼ਨਰਜ਼ ਸੁਸਾਇਟੀ ਨਵੀਂ ਦਿੱਲੀ ਵੱਲੋਂ 70ਵੀਂ ਵਰ੍ਹੇਗੰਢ ਮੌਕੇ ਆਮ ਸਭਾ ਕਰਵਾਈ ਗਈ ਜਿਸ ਦੀ ਮੇਜ਼ਬਾਨੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਉੱਤਰੀ ਰੇਲਵੇ) ਅੰਬਾਲਾ ਨੇ ਕੀਤੀ। ਸਮਾਗਮ ਵਿੱਚ ਦੇਸ਼ ਭਰ ਤੋਂ ਪੈਨਸ਼ਨਰਜ਼ ਯੂਨੀਅਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਹੈਰੀਟੇਜ ਫਾਊਂਡੇਸ਼ਨ ਇੰਡੀਆ ਦੇ ਚੇਅਰਮੈਨ...
Advertisement
ਭਾਰਤ ਪੈਨਸ਼ਨਰਜ਼ ਸੁਸਾਇਟੀ ਨਵੀਂ ਦਿੱਲੀ ਵੱਲੋਂ 70ਵੀਂ ਵਰ੍ਹੇਗੰਢ ਮੌਕੇ ਆਮ ਸਭਾ ਕਰਵਾਈ ਗਈ ਜਿਸ ਦੀ ਮੇਜ਼ਬਾਨੀ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ (ਉੱਤਰੀ ਰੇਲਵੇ) ਅੰਬਾਲਾ ਨੇ ਕੀਤੀ। ਸਮਾਗਮ ਵਿੱਚ ਦੇਸ਼ ਭਰ ਤੋਂ ਪੈਨਸ਼ਨਰਜ਼ ਯੂਨੀਅਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਹੈਰੀਟੇਜ ਫਾਊਂਡੇਸ਼ਨ ਇੰਡੀਆ ਦੇ ਚੇਅਰਮੈਨ ਡਾ. ਕੇ ਆਰ ਗੰਗਾਧਰਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਲਈ ਤੰਦਰੁਸਤੀ ਅਤੇ ਮਕਸਦ ਪ੍ਰਧਾਨ ਜੀਵਨ ਸਭ ਤੋਂ ਵੱਡੀ ਪੂੰਜੀ ਹੈ। ਕਾਮਰੇਡ ਸ਼ਿਵ ਗੋਪਾਲ ਮਿਸ਼ਰਾ, ਜਨਰਲ ਸਕੱਤਰ ਐੱਨ ਸੀ ਜੇੱਸੀ ਐੱਮ (ਸਟਾਫ ਸਾਈਡ) ਨੇ 8ਵੇਂ ਵਿੱਤ ਕਮਿਸ਼ਨ ਬਾਰੇ ਅਫ਼ਵਾਹਾਂ ਦੂਰ ਕੀਤੀਆਂ ਅਤੇ ਪੈਨਸ਼ਨਰਾਂ ਦੀ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ। ਦਾਦੀ-ਦਾਦਾ ਫਾਊਂਡੇਸ਼ਨ ਦੇ ਬਾਨੀ ਮੁਨੀ ਸ਼ੰਕਰ ਨੇ ਸੀਨੀਅਰ ਨਾਗਰਿਕਾਂ ਪ੍ਰਤੀ ਸਤਿਕਾਰ ਦੀ ਲੋੜ ’ਤੇ ਚਰਚਾ ਕੀਤੀ। ਪ੍ਰਧਾਨ ਆਰ ਕੇ ਚੌਹਾਨ ਅਤੇ ਕਾਰਜਕਾਰੀ ਪ੍ਰਧਾਨ ਅਮਿਆ ਰਮਣ ਨੇ ਪੈਨਸ਼ਨਰਾਂ ਦੇ ਹਿੱਤਾਂ ਨਾਲ ਸਬੰਧਤ ਮੁੱਦੇ ਚੁੱਕੇ। ਜਨਰਲ ਸਕੱਤਰ ਅਵਿਨਾਸ਼ ਚੰਦਰ ਰਾਜਪੂਤ ਨੇ ਸਾਲਾਨਾ ਰਿਪੋਰਟ ਅਤੇ ਬਜਟ ਪੇਸ਼ ਕੀਤਾ ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਅੰਤ ਵਿੱਚ ਨਵੀਂ ਪ੍ਰਬੰਧਕ ਕਮੇਟੀ ਦਾ ਐਲਾਨ ਕੀਤਾ ਗਿਆ।
Advertisement
Advertisement
