ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਰਟਾਣਾ ਦਾ ਆਂਗਨਵਾੜੀ ਸੈਂਟਰ ‘ਰੱਬ ਆਸਰੇ’

ਪੁਰਾਣੀ ਇਮਾਰਤ ਕਾਰਨ ਘਟਨਾ ਵਾਪਰਨ ਦਾ ਖਦਸ਼ਾ; ਪ੍ਰਸ਼ਾਸਨ ਬੇਖਬ਼ਰ
Advertisement

ਇੱਥੋਂ ਨੇੜਲੇ ਪਿੰਡ ਬਰਟਾਣਾ ਦਾ ਆਂਗਨਵਾੜੀ ਸੈਂਟਰ ਅੱਜ ਕੱਲ੍ਹ ਖ਼ਸਤਾ ਹਾਲਤ ਵਿੱਚ ਹੈ, ਜਿਸ ਕਾਰਨ ਛੋਟੇ ਬੱਚਿਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਸੈਂਟਰ ਦੀ ਇਮਾਰਤ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਗਰਾਊਂਡ ਵਿੱਚ ਵੀ ਵੱਡਾ-ਵੱਡਾ ਘਾਹ ਉੱਗ ਗਿਆ ਹੈ।

ਆਂਗਨਵਾੜੀ ਸੈਂਟਰ ਦਾ ਮਕਸਦ ਛੋਟੇ ਬੱਚਿਆਂ ਨੂੰ ਸਿੱਖਿਆ ਅਤੇ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ, ਪਰ ਬਰਟਾਣਾ ਸੈਂਟਰ ਦੀ ਹਾਲਤ ਇਸ ਮਕਸਦ ਦੇ ਉਲਟ ਜਾਪਦੀ ਹੈ। ਇਮਾਰਤ ਦੀ ਖ਼ਰਾਬ ਹਾਲਤ ਦੇ ਨਾਲ-ਨਾਲ, ਗਰਾਊਂਡ ਵਿੱਚ ਉੱਗਿਆ ਹੋਇਆ ਘਾਹ ਬੱਚਿਆਂ ਲਈ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਵਜੋਂ ਡਰ ਦਾ ਕਾਰਨ ਬਣਿਆ ਹੋਇਆ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 12 ਮਾਰਚ 2024 ਨੂੰ ਇਸ ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ ਤੇ ਵਾਅਦਾ ਕੀਤਾ ਗਿਆ ਸੀ ਕਿ ਜਲਦ ਹੀ ਇਸ ਸੈਂਟਰ ਦਾ ਨਵੀਨੀਕਰਨ ਕੀਤਾ ਜਾਵੇਗਾ, ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਪਿੰਡ ਵਾਸੀਆਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ , ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਤੁਰੰਤ ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋਇਆ ਅਤੇ ਹਲਕਾ ਵਿਧਾਇਕ ਦੇ ਵਿਦੇਸ਼ ਜਾਣ ਕਰਕੇ ਸੰਪਰਕ ਨਹੀਂ ਹੋਇਆ।

Advertisement

Advertisement