ਅਨਾਹਦ ਕੌਰ ਨੂੰ ‘ਪ੍ਰਕਾਸ਼ਿਤ ਅਚੀਵਰ’ ਦਾ ਖਿਤਾਬ
ਛੋਟੀ ਉਮਰ ਵਿੱਚ ਸਾਹਿਤਕ ਪੁਸਤਕ ਲਿਖੀ
Advertisement
ਦੂਨ ਇੰਟਰਨੈਸ਼ਨਲ ਸਕੂਲ ਈਕੋ ਸਿਟੀ-2 ਨਿਊ ਚੰਡੀਗੜ੍ਹ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਨਾਹਦ ਕੌਰ ਨੇ ਸਾਹਿਤਕ ਪੁਸਤਕ ‘ਦਿ ਟੌਪਰਸ ਕਰਸ’ ਲਿਖ ਕੇ ਮਾਅਰਕੇ ਦਾ ਕੰਮ ਕੀਤਾ ਅਤੇ ਬ੍ਰੀ-ਬੁੱਕਸ ਪ੍ਰਕਾਸ਼ਨ ਵੱਲੋਂ ਕਰਵਾਏ ਗਏ ‘ਰਾਸ਼ਟਰੀ ਨੌਜਵਾਨ ਲੇਖਕ ਮੇਲਾ 2025-26’ ਵਿੱਚ 49ਵਾਂ ਰੈਂਕ ਪ੍ਰਾਪਤ ਕਰਕੇ ਏਸ਼ੀਆਈ ਪੱਧਰ ਤੱਕ ਪਹੁੰਚ ਗਈ ਹੈ। ਅਨਾਹਦ ਦੀ ਕਿਤਾਬ ‘ਦਿ ਟੌਪਰਸ ਕਰਸ’ ਉਸ ਦੀ ਸਾਹਿਤਕ ਯਾਤਰਾ ਪ੍ਰਤੀ ਜਨੂੰਨ ਅਤੇ ਸਮਰਪਣ ਦੀ ਜਿੱਤ ਹੈ। ਉਸ ਨੇ ਸ਼ੁਰੂ ਵਿੱਚ ਰਾਸ਼ਟਰੀ ਪੱਧਰ ’ਤੇ ਇੱਕ ਉੱਭਰਦੀ ਬੈਸਟ-ਸੈਲਰ ਵਜੋਂ ਮਾਨਤਾ ਪ੍ਰਾਪਤ ਕੀਤੀ। ਉਸ ਨੂੰ ਏਸ਼ੀਅਨ ਪੱਧਰ ਉਤੇ ‘ਪ੍ਰਕਾਸ਼ਿਤ ਅਚੀਵਰ’ ਦਾ ਵੱਕਾਰੀ ਖਿਤਾਬ ਵੀ ਮਿਲਿਆ। ਉਸ ਦੀ ਕਿਤਾਬ ‘ਦਿ ਟੌਪਰਸ ਕਰਸ’ ਜਲਦ ਹੀ ਅਧਿਕਾਰਿਤ ਤੌਰ ’ਤੇ ਆਪਣਾ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ਪ੍ਰਾਪਤ ਕਰੇਗੀ। ਅਨਾਹਦ ਨੇ ਦੱਸਿਆ ਕਿ ਇਹ ਸਾਹਿਤਕ ਪੁਸਤਕ ਬੱਚਿਆਂ ਦੇ ਇਮਤਿਹਾਨਾਂ ਦੌਰਾਨ ਜ਼ਿਆਦਾ ਮਾਨਸਿਕ ਤਣਾਅ ਅਤੇ ਉਸ ਦੇ ਪ੍ਰਭਾਵਾਂ ਬਾਰੇ ਗੱਲ ਕਰਦੀ ਹੈ।
Advertisement
Advertisement
