ਗੁਰੂ ਤੇਗ ਬਹਾਦਰ ਦੀ ਕੁਰਬਾਨੀ ਤੋਂ ਸੇਧ ਲੈਣ ਦਾ ਸੱਦਾ
ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਦੀ ਯਾਦ ਵਿੱਚ ਤਿੰਨ ਤ੍ਰਿਵੈਣੀਆਂ ਲਗਾਈਆਂ
Advertisement
ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਸਰਪ੍ਰਸਤ, ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਪਿੰਡ ਭਗੜਾਣਾ ਵਿੱਚ ਗੁਰੂ ਦੇਵ ਬਹਾਦਰ ਨੂੰ ਸਮਰਪਿਤ ਸਮਾਗਮ ਵਿਚ ਸਿਰਕਤ ਕੀਤੀ। ਇਸ ਮੌਕੇ ਮੰਚ ਦੇ ਸੂਬਾਈ ਸਲਾਹਕਾਰ ਅਤੇ ਸਮਾਜ ਸੇਵੀ ਰਣਧੀਰ ਸਿੰਘ ਸਾਬਕਾ ਸਰਪੰਚ ਝਾਮਪੁਰ, ਭਗੜਾਣਾ ਦੇ ਸਰਪੰਚ ਹਰਭਜਨ ਸਿੰਘ ਲੱਕੀ, ਨਿਰਮੈਲ ਸਿੰਘ ਅਤੇ ਨੰਦ ਲਾਲ ਵਰਮਾ ਮੌਜੂਦ ਸਨ। ਡਾ. ਲਾਲ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਸੇਧ ਲੈ ਕੇ ਹੱਕ ਸੱਚ ’ਤੇ ਪਹਿਰਾ ਅਤੇ ਜੁਲਮ ਦਾ ਟਾਕਰਾ ਕਰਨਾ ਚਾਹੀਦਾ ਹੈ। ਉਨ੍ਹਾਂ ਮੰਚ ਵੱਲੋਂ ਨੌਵੇਂ ਪਾਤਸ਼ਾਹ ਦੇ ਯਾਦਗਾਰੀ ਗੁਰਦੁਆਰਾ ਸਾਹਿਬ ਦੇ ਬਾਹਰ ਟਰੀਂਗਾਰਡ ਲਗਾ ਕੇ ਪਿੰਡ ਭਗੜਾਣਾ ਦੇ ਚਮਕੌਰ ਦੀ ਕੱਚੀ ਗੜੀ ਵਿੱਚ ਸ਼ਹੀਦ ਹੋਏ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਦੀ ਯਾਦ ਵਿੱਚ ਤਿੰਨ ਤ੍ਰਿਵੈਣੀਆਂ ਲਗਾਈਆਂ ਜਦੋ ਕਿ ਗੁਰੂ ਰਵਿਦਾਸ ਭਗਤ ਗੁਰਦੁਆਰਾ ਸਾਹਿਬ ਅੱਗੇ 1 ਹਜ਼ਾਰ ਦੇ ਕਰੀਬ ਬੂਟੇ ਵੰਡੇ। ਸਮਾਗਮ ਵਿੱਚ ਪਿੰਡ ਕੋਟਲਾ ਬਜਵਾੜਾ ਦੇ ਦਰਸ਼ਨ ਸਿੰਘ ਮਹਿਰਾ, ਗੁਰਦੇਵ ਸਿੰਘ ਮਹਿਰਾ ਡੇਰਾ ਮੀਰ ਮੀਰਾ ਅਤੇ ਜੰਡਾਲੀ ਦੇ ਮਨਜੀਤ ਸਿੰਘ ਮਹਿਰਾ ਨੂੰ ਸ੍ਰੀ ਸਾਹਿਬ ਅਤੇ ਸਿਰਪਾਓ ਨਾਲ ਮਹਾਨ ਸ਼ਹੀਦ ਮੋਤੀ ਮਹਿਰਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੰਤ ਸਿੰਘ ਭਗੜਾਣਾ, ਰਣਧੀਰ ਸਿੰਘ ਝਾਂਮਪੁਰ, ਭੀਮ ਸਿੰਘ, ਨਿਹੰਗ ਬਾਬਾ ਅਜਾਇਬ ਸਿੰਘ ਭਗੜਾਣਾ, ਦਲਬੀਰ ਸਿੰਘ ਭਗੜਾਣਾ, ਜਸਮੇਲ ਸਿੰਘ ਬਲਸੁਆ, ਹਰਦਿਆਲ ਸਿੰਘ ਗੁਰਦੁਆਰਾ ਗੁਰੂ ਰਵਿਦਾਸ, ਪ੍ਰਧਾਨ ਹਰੀ ਸਿੰਘ, ਜੀਤ ਸਿੰਘ ਸੇਵਾਦਾਰ, ਓਪੀ ਜਿਊਲਰ ਦੇ ਸੁਨੀਲ ਵਰਮਾ, ਮਲਕੀਤ ਸਿੰਘ ਨਰੈਣਾ, ਜਸਵੀਰ ਸਿੰਘ ਭਗੜਾਣਾ, ਜਸਵੀਰ ਸਿੰਘ ਚੱਢਾ ਸਰਹਿੰਦ, ਬਾਬਾ ਦਲੇਰ ਸਿੰਘ ਖਾਲਸਾ, ਮਹਿੰਦਰ ਸਿੰਘ ਮਿੰਦੀ, ਬਲਵਿੰਦਰ ਸਿੰਘ ਗੋਗੀ ਬਹਾਦਰਗੜ੍ਹ, ਮਨਿਓਰਟੀ ਵਿੰਗ ਦੇ ਪ੍ਰਧਾਨ ਸੁੱਚਾ ਖਾਨ ਮਹਾਦੀਆਂ ਰਣਧੀਰ ਸਿੰਘ ਝਾਂਮਪੁਰ, ਹਜ਼ਾਰਾ ਸਿੰਘ ਮੁਕਾਰੋਂਪੁਰ, ਹਰਪ੍ਰੀਤ ਹੈਪੀ ਤਲਾਣੀਆਂ, ਗੁਰਮੇਲ ਸਿੰਘ ਮਹਿਮੂਦਪੁਰ ਸੋਢੀਆ, ਜਸਵੀਰ ਸਿੰਘ ਭਗੜਾਣਾ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਰਣਧੀਰ ਸਿੰਘ ਧੀਰਾ, ਮੁਸਕਾਨ ਵਰਮਾ, ਹਰਭਜਨ ਕੌਰ, ਕੌਂਸਲਰ ਜਗਜੀਤ ਸਿੰਘ ਕੋਕੀ, ਅਮਰਜੀਤ ਕੌਰ, ਗਿੰਨੀ, ਗੁਰਮੀਤ ਸਿੰਘ ਮਹਿਮੂਦਪੁਰ, ਨੰਦ ਲਾਲ ਅਤੇ ਸੂਬਾ ਪ੍ਰੈਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਹਾਜ਼ਰ ਸਨ।
Advertisement
Advertisement