ਪੀ ਯੂ ਵਿੱਚ ਅੰਬੇਡਕਰ ਸਟੂਡੈਂਟ ਫੋਰਮ ਵੱਲੋਂ ਰੋਸ ਮੁਜ਼ਾਹਰਾ
ਉਨ੍ਹਾਂ ਕਿਹਾ ਕਿ ਹੈਦਰਾਬਾਦ ਯੂਨੀਵਰਸਟੀ ਦਾ ਸਕਾਲਰ ਰੋਹਿਤ ਵੇਮੁਲਾ ਵੀ ਇੱਕ ਉਦਾਹਰਨ ਹੈ। ਫੋਰਮ ਆਗੂ ਗੁਰਦੀਪ ਸਿੰਘ ਨੇ ਇਹ ਵੀ ਜ਼ਿਕਰ ਕੀਤਾ ਕਿ ਦੇਸ਼ ਦੇ ਸਭ ਤੋਂ ਉੱਚ ਅਹੁਦੇ ’ਤੇ ਬਿਰਾਜਮਾਨ ਮਾਣਯੋਗ ਚੀਫ ਜਸਟਿਸ ਆਫ ਇੰਡੀਆ ਬੀ.ਆਰ. ਗਵਈ ’ਤੇ ਵੀ ਜਾਤੀਵਾਦੀ ਮਾਨਸਿਕਤਾ ਵਾਲੇ ਵਕੀਲ ਨੇ ਜੁੱਤਾ ਸੁੱਟਿਆ ਜੋ ਇਹ ਸਿੱਧ ਕਰਦਾ ਹੈ ਕਿ ਜਿੱਥੇ ਹਰ ਰੋਜ਼ ਆਮ ਲੋਕਾਂ ਨਾਲ ਜਾਤੀ ਵਿਤਕਰਾ ਹੁੰਦਾ ਹੈ, ਉੱਥੇ ਸਾਡੇ ਦੇਸ਼ ਦੇ ਵਿੱਚ ਚੀਫ ਜਸਟਿਸ ਵੀ ਜਾਤੀਵਾਦੀ ਦਾ ਸ਼ਿਕਾਰ ਹੋਏ ਹਨ।
ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਦਲਿਤਾਂ ਦੀ ਰਿਜ਼ਰਵੇਸ਼ਨ ਨਹੀਂ ਪੂਰੀ ਹੁੰਦੀ ਅਤੇ ਜੇਕਰ ਕੋਈ ਕਿਸੇ ਤਰੀਕੇ ਨਾਲ ਉੱਚ ਅਹੁਦੇ ’ਤੇ ਪਹੁੰਚਦਾ ਹੈ ਤਾਂ ਉਸ ਨਾਲ ਜਾਤੀ ਭੇਦਭਾਵ ਹੁੰਦਾ ਹੈ। ਨੌਜਵਾਨ ਲਿਖਾਰੀ ਗੁਰਪ੍ਰੀਤ ਸਿੰਘ ਡੋਨੀ ਨੇ ਦੱਸਿਆ ਕਿ ਇਹ ਜਾਤੀਵਾਦ ਅੱਜ ਵੀ ਸਰਕਾਰੀ ਅਦਾਰਿਆਂ ਵਿੱਚ ਸ਼ਰ੍ਹੇਆਮ ਹੈ। ਵਿਦਿਆਰਥੀ ਆਗੂ ਕਮਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਰੀਆਂ ਘਟਨਾਵਾਂ ਬਹੁਤ ਮੰਦਭਾਗੀਆਂ ਹਨ।
ਐੱਸਐੱਫਐੱਸ ਦੇ ਆਗੂ ਕਰਨ, ਸੋਪੂ ਦੇ ਚੇਅਰਮੈਨ ਨਵਪ੍ਰੀਤ ਸਿੰਘ, ਲਾਅ ਦੇ ਵਿਦਿਆਰਥੀ ਕੁਨਾਲ ਨੇ ਵੱਡਾ ਸਵਾਲ ਚੁੱਕਿਆ ਕਿ ਜੇ ਦੇਸ਼ ਵਿੱਚ ਆਈਪੀਐਸ ਅਤੇ ਚੀਫ਼ ਜਸਟਿਸ ਹੀ ਸੁਰੱਖਿਅਤ ਨਹੀਂ, ਤਾ ਫਿਰ ਆਮ ਬੰਦੇ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈI
ਇਸ ਤੋਂ ਇਲਾਵਾ ਈਵਨਿੰਗ ਡਿਪਾਰਟਮੈਂਟ ਦੇ ਸਟੂਡੈਂਟ ਕੌਂਸਲ ਦੇ ਪ੍ਰਧਾਨ, ਵਾਈਸ ਪ੍ਰਧਾਨ ਤੇ ਜਨਰਲ ਸੈਕਟਰੀ ਸਮੇਤ ਐਡਵੋਕੇਟ ਅਮਰਜੀਤ ਨੇ ਵੀ ਇਨ੍ਹਾਂ ਘਟਨਾਵਾਂ ਨੂੰ ਮੰਦਭਾਗਾ ਦੱਸਿਆ। ਅੰਬੇਡਕਰ ਸਟੂਡੈਂਟਸ ਫੋਰਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਨਰਲ ਸਕੱਤਰ ਰਮਣੀਕ ਪਰੋਚਾ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਕੇਸ ਦੀ ਐੱਫਆਈਆਰ ਵਿੱਚ ਕਥਿਤ ਦੋਸ਼ੀਆਂ ਦੇ ਨਾਮ ਦਰਜ ਕੀਤੇ ਜਾਣ ਅਤੇ ਐੱਸਸੀ/ਐਸਟੀ ਐਕਟ ਦੀਆਂ ਬਣਦੀਆਂ ਧਾਰਾਵਾਂ ਲਗਾਈਆਂ ਜਾਣ।