ਅਖਿਲ ਭਾਰਤੀ ਗਾਹਕ ਪੰਚਾਇਤ ਦੀ ਮੀਟਿੰਗ
1974 ਵਿੱਚ ਸਥਾਪਤ ਹੋਈ ਅਖਿਲ ਭਾਰਤੀ ਗ੍ਰਾਹਕ ਪੰਚਾਇਤ (ਏ ਬੀ ਜੀ ਪੀ) ਦੀ ਮੀਟਿੰਗ ਜਿਤੇਂਦਰਵੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੁਹਾਲੀ ਵਿੱਚ ਹੋਈ। ਇਸ ਮੌਕੇ ਰਾਸ਼ਟਰੀ ਵਾਤਾਵਰਣ ਵਿੰਗ ਦੇ ਮੈਂਬਰ ਸੁਨੀਲ ਦੱਤ ਭਾਰਦਵਾਜ, ਸਟੇਟ ਪ੍ਰਮੁੱਖ ਕਾਨੂੰਨੀ ਮਾਮਲੇ ਇੰਜਨੀਅਰ...
Advertisement
1974 ਵਿੱਚ ਸਥਾਪਤ ਹੋਈ ਅਖਿਲ ਭਾਰਤੀ ਗ੍ਰਾਹਕ ਪੰਚਾਇਤ (ਏ ਬੀ ਜੀ ਪੀ) ਦੀ ਮੀਟਿੰਗ ਜਿਤੇਂਦਰਵੀਰ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੁਹਾਲੀ ਵਿੱਚ ਹੋਈ। ਇਸ ਮੌਕੇ ਰਾਸ਼ਟਰੀ ਵਾਤਾਵਰਣ ਵਿੰਗ ਦੇ ਮੈਂਬਰ ਸੁਨੀਲ ਦੱਤ ਭਾਰਦਵਾਜ, ਸਟੇਟ ਪ੍ਰਮੁੱਖ ਕਾਨੂੰਨੀ ਮਾਮਲੇ ਇੰਜਨੀਅਰ ਬ੍ਰਿਜ ਮੋਹਨ, ਸੂਬਾ ਵਿੱਤ ਸਕੱਤਰ ਅਨੂ ਗੋਇਲ ਅਤੇ ਚੰਡੀਗੜ੍ਹ ਤੇ ਮੁਹਾਲੀ ਦੇ ਕੋ-ਆਰਡੀਨੇਟਰ ਹਰੀਕ੍ਰਿਸ਼ਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਮੁਹਾਲੀ ਦੀ ਇਕ ਨਵੀਂ ਇਕਾਈ ਬਣਾਈ ਗਈ। ਸਰਬਸੰਮਤੀ ਨਾਲ ਹੋਈ ਚੋਣ ਵਿਚ ਪ੍ਰਧਾਨ ਡਾਕਟਰ ਰਜਨੀਸ਼ ਗੁਪਤਾ, ਮੀਤ ਪ੍ਰਧਾਨ ਦੀਪਕ ਅਹੂਜਾ, ਮੀਤ ਪ੍ਰਧਾਨ ਅਨਮੋਲਦੀਪ ਕੌਰ, ਜਨਰਲ ਸਕੱਤਰ ਜਤਿੰਦਰਪਾਲ ਸਿੰਘ ਰਾਠੌਰ, ਸੰਯੁਕਤ ਸਕੱਤਰ ਜੀ ਜੀ ਅਰੋੜਾ, ਸੰਯੁਕਤ ਸਕੱਤਰ ਮੋਹਿਤ ਸਿੰਘ, ਪ੍ਰਬੰਧਕ ਸੈਕਟਰੀ ਰਾਜੂ ਕੁਮਾਰ, ਖਜ਼ਾਨਚੀ ਖੁਸ਼ੀ ਅਤੇ ਸਹਾਇਕ ਖਜ਼ਾਨਚੀ ਰੇਨੂੰ ਸ਼ਰਮਾ ਚੁਣੇ ਗਏ।
Advertisement