ਧਰਨੇ ਦੌਰਾਨ ਅਕਾਲੀ ਆਗੂਆਂ ਦੇ ਬਟੂਏ ਤੇ ਮੋਬਾਈਲ ਚੋਰੀ
ਮੁਹਾਲੀ ਵਿੱਚ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਗਮਾਡਾ ਦਫ਼ਤਰ ਸਾਹਮਣੇ ਲਾਇਆ ਧਰਨਾ ਕਈ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਮਹਿੰਗਾ ਪਿਆ। ਵੱਡੇ ਕਾਫ਼ਲੇ ਨਾਲ ਧਰਨੇ ਵਿੱਚ ਸ਼ਾਮਲ ਹੋਏ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ਿਆਮ ਲਾਲ ਮਾਜਰੀਆਂ ਦੀ ਜੇਬ ਵਿੱਚੋਂ ਸਵਾ ਲੱਖ ਰੁਪਏ, ਅਕਾਲੀ...
Advertisement
ਮੁਹਾਲੀ ਵਿੱਚ ਅਕਾਲੀ ਦਲ ਵੱਲੋਂ ਸੋਮਵਾਰ ਨੂੰ ਗਮਾਡਾ ਦਫ਼ਤਰ ਸਾਹਮਣੇ ਲਾਇਆ ਧਰਨਾ ਕਈ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਮਹਿੰਗਾ ਪਿਆ। ਵੱਡੇ ਕਾਫ਼ਲੇ ਨਾਲ ਧਰਨੇ ਵਿੱਚ ਸ਼ਾਮਲ ਹੋਏ ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ਿਆਮ ਲਾਲ ਮਾਜਰੀਆਂ ਦੀ ਜੇਬ ਵਿੱਚੋਂ ਸਵਾ ਲੱਖ ਰੁਪਏ, ਅਕਾਲੀ ਆਗੂ ਮਨਵੀਰ ਸਿੰਘ ਮਨੀ ਦਾ ਮਹਿੰਗਾ ਫੋਨ ਚੋਰੀ ਹੋ ਗਿਆ। ਬਲਾਕ ਸਮਿਤੀ ਮੈਂਬਰ ਮੋਹਨ ਲਾਲ ਜੈਂਤੀ ਮਾਜਰਾ ਅਤੇ ਮੀਤ ਦਾ ਫੋਨ ਵੀ ਚੋਰੀ ਹੋ ਗਿਆ। ਅਕਾਲੀ ਦਲ ਦੇ ਬੁਲਾਰੇ ਸਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਧਰਨੇ ਵਿੱਚ ਚੋਰ ਲੱਖਾਂ ਰੁਪਏ ਅਤੇ ਮੋਬਾਈਲ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਚੋਰ ਪੈਸੇ ਕੱਢਣ ਉਪਰੰਤ ਬਟੂਏ ਉੱਥੇ ਹੀ ਸੁੱਟ ਗਏ। ਇਸ ਬਾਰੇ ਸਟੇਜ ਤੋਂ ਅਨਾਊਂਸਮੈਂਟ ਹੁੰਦੀ ਰਹੀ। ਬਾਅਦ ਵਿਚ ਪਤਾ ਚੱਲਿਆ ਕਿ ਇਹ ਸਾਰੇ ਪਰਸ ਉਹੀ ਹਨ, ਜਿਨ੍ਹਾਂ ਤੋਂ ਪੈਸੇ ਗਾਇਬ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ। -ਖੇਤਰੀ ਪ੍ਰਤੀਨਿਧ
Advertisement
Advertisement