ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿੰਮੇਵਾਰੀਆਂ ਸੌਂਪੀਆਂ
ਪਾਰਟੀ ੳੁਮੀਦਵਾਰ ਦੇ ਹੱਕ ’ਚ ਭੁਗਤਨ ਦੀ ਅਪੀਲ
Advertisement
ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਵਿੱਚ ਜ਼ਿਲ੍ਹਾ ਪੱਧਰ ਤੋਂ ਬੂਥ ਪੱਧਰ ਤੱਕ ਦੇ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ। ਮੀਟਿੰਗ ਦੀ ਅਗਵਾਈ ਵਰਕਿੰਗ ਕਮੇਟੀ ਮੈਂਬਰ ਰਣਵੀਰ ਸਿੰਘ ਪੂਨੀਆ, ਸੀਨੀਅਰ ਆਗੂ ਅਮਰ ਇੰਦਰ ਸਿੰਘ ਲਿਬੜਾ, ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਤਰਖਾਣ ਮਾਜਰਾ ਅਤੇ ਸਗਠਨ ਮੁਖੀ ਮਾਸਟਰ ਚਰਨਜੀਤ ਸਿੰਘ ਖਾਲਸਪੁਰ ਨੇ ਕੀਤੀ। ਮੀਟਿੰਗ ਦੌਰਾਨ ਚੋਣਾਂ ਸਬੰਧੀ ਚਰਚਾ ਉਪਰੰਤ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਬੂਥ ਮਨੇਜਮੈਟ, ਵੋਟਿੰਗ ਦਿਨ ਸਮੱਗਰੀ ਦੀ ਵੰਡ, ਸੰਪਰਕ ਮੁਹਿੰਮ, ਘਰ-ਘਰ ਪਹੁੰਚ ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਟੀਮਾਂ ਦੀ ਜ਼ਿੰਮੇਵਾਰੀ ਤਹਿ ਕੀਤੀ ਗਈ। ਮੀਟਿੰਗ ਵਿੱਚ ਜਸਪਾਲ ਸਿੰਘ ਦਾਦੂਮਾਜਰਾ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਦਰਬਾਰਾ ਸਿੰਘ ਰੰਧਾਵਾ, ਸਰਕਲ ਪ੍ਰਧਾਨ ਗੁਰਦੇਵ ਸਿੰਘ ਹੈਪੀ ਵਿਰਕ, ਸਰਕਲ ਪ੍ਰਧਾਨ ਹਰਮੇਲ ਸਿੰਘ, ਸੁਰਿੰਦਰ ਸਿੰਘ ਸੁਹਾਗਹੇੜੀ, ਲਖਬੀਰ ਸਿੰਘ ਰੁਪਾਲਹੇੜੀ, ਅਜੀਤ ਸਿੰਘ ਸਰਹਿੰਦ, ਸੁਰਜੀਤ ਸਿੰਘ ਚਨਾਰਥਲ, ਜਰਨੈਲ ਸਿੰਘ ਨਬੀਪੁਰ, ਬਚਿੱਤਰ ਸਿੰਘ ਪੰਜੋਲਾ, ਬਿਕਰਮਜੀਤ ਸਿੰਘ ਨਾਗਰਾ, ਗੁਰਧਰਮ ਸਿੰਘ ਦਾਦੂਮਾਜਰਾ ਅਤੇ ਜਸਵੀਰ ਸਿੰਘ ਨੇ ਸੰਬੋਧਨ ਕੀਤਾ।
Advertisement
Advertisement
