ਅਕਾਲੀ ਦਲ ਵੱਲੋਂ ਛੇ ਸਰਕਲ ਪ੍ਰਧਾਨ ਨਿਯੁਕਤ
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰੂਪਨਗਰ ਦੇ 11 ਸਰਕਲਾਂ ਵਿੱਚੋਂ ਅੱਧੀ ਦਰਜਨ ਸਰਕਲਾਂ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਸਾਬਕਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਇੰਚਾਰਜ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ...
Advertisement
ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਰੂਪਨਗਰ ਦੇ 11 ਸਰਕਲਾਂ ਵਿੱਚੋਂ ਅੱਧੀ ਦਰਜਨ ਸਰਕਲਾਂ ਦੇ ਨਵੇਂ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਹੈ। ਸਾਬਕਾ ਮੰਤਰੀ ਅਤੇ ਵਿਧਾਨ ਸਭਾ ਹਲਕਾ ਰੂਪਨਗਰ ਦੇ ਇੰਚਾਰਜ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਸਰਬਸੰਮਤੀ ਨਾਲ ਸਤਨਾਮ ਸਿੰਘ ਝੱਜ ਨੂੰ ਸਰਕਲ ਡੂੰਮੇਵਾਲ, ਕੁਲਬੀਰ ਸਿੰਘ ਅਸਮਾਨਪੁਰ ਨੂੰ ਨੂਰਪੁਰ ਬੇਦੀ, ਗੁਰਦੀਪ ਸਿੰਘ ਬਟਾਰਲਾ ਨੂੰ ਆਬਿਆਣਾ, ਗੋਪਾਲ ਚੰਦ ਸਾਬਕਾ ਸਰਪੰਚ ਬਾਲੇਵਾਲ ਨੂੰ ਟਿੱਬਾ ਨੰਗਲ, ਅਜਮੇਰ ਸਿੰਘ ਬਿੱਕੋਂ ਨੂੰ ਘਨੌਲੀ ਅਤੇ ਸਵਰਨ ਸਿੰਘ ਬੌਬੀ ਬਹਾਦਰਪੁਰ ਨੂੰ ਸਰਕਲ ਲੌਦੀਮਾਜਰਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਸਰਕਲਾਂ ਦੇ ਪ੍ਰਧਾਨ ਵੀ ਜਲਦੀ ਹੀ ਨਿਯੁਕਤ ਕਰ ਦਿੱਤੇ ਜਾਣਗੇ।
Advertisement