ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਕਾਲੀ ਦਲ ਵੱਲੋਂ ਸਰਕਲ ਪ੍ਰਧਾਨਾਂ ਦੀ ਨਿਯੁਕਤੀ

ਜ਼ਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਸ਼ਰਨਜੀਤ ਸਿੰਘ ਚਨਾਰਥਲ ਅਤੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ ਵੱਲੋਂ ਹਲਕੇ ਦੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਚਨਾਰਥਲ ਸ੍ਰੀ ਗੁਰੂ ਨੇ ਦੱਸਿਆ ਕਿ ਹੁਣ ਹਲਕੇ ਵਿੱਚ ਵਿੱਚ ਕੁੱਲ...
Advertisement

ਜ਼ਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਸ਼ਰਨਜੀਤ ਸਿੰਘ ਚਨਾਰਥਲ ਅਤੇ ਹਲਕਾ ਇੰਚਾਰਜ ਬਸੀ ਪਠਾਣਾਂ ਦਰਬਾਰਾ ਸਿੰਘ ਗੁਰੂ ਵੱਲੋਂ ਹਲਕੇ ਦੇ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਚਨਾਰਥਲ ਸ੍ਰੀ ਗੁਰੂ ਨੇ ਦੱਸਿਆ ਕਿ ਹੁਣ ਹਲਕੇ ਵਿੱਚ ਵਿੱਚ ਕੁੱਲ ਸਰਕਲਾਂ ਦੀ ਗਿਣਤੀ ਦਸ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਲ ਖਮਾਣੋਂ (ਸ਼ਹਿਰੀ) ਦਾ ਸਰਕਲ ਪ੍ਰਧਾਨ ਮਨਪ੍ਰੀਤ ਸਿੰਘ ਮੰਪੀ, ਸਰਕਲ ਖਮਾਣੋਂ (ਦਿਹਾਤੀ) ਕੁਲਵਿੰਦਰ ਸਿੰਘ ਬਿਲਾਸਪੁਰ, ਸਰਕਲ ਖੇੜੀ ਨੌਧ ਸਿੰਘ ਹਰਚੰਦ ਸਿੰਘ ਮੀਰਪੁਰ, ਸਰਕਲ ਸੰਘੋਲ ਜਥੇਦਾਰ ਪਿਆਰਾ ਸਿੰਘ ਮਾਨਪੁਰ, ਸਰਕਲ ਨਾਨੋਵਾਲ ਗੁਰਮੀਤ ਸਿੰਘ, ਸਰਕਲ ਬਸੀ ਪਠਾਣਾਂ (ਸ਼ਹਿਰੀ) ਬ੍ਰਿਜਈਸ਼ਵਰ ਸਿੰਘ, ਸਰਕਲ ਬਸੀ ਪਠਾਣਾਂ (ਦਿਹਾਤੀ) ਦਵਿੰਦਰ ਸਿੰਘ ਮਾਜਰੀ, ਸਰਕਲ ਚੁੰਨ੍ਹੀ ਸਤਨਾਮ ਸਿੰਘ ਕਾਲੇਮਾਜਰਾ, ਸਰਕਲ ਘੁਮੰਡਗੜ੍ਹ ਨਰਿੰਦਰ ਸਿੰਘ ਚੀਮਾ, ਸਰਕਲ ਨੰਦਪੁਰ ਕਲੌੜ ਦਾ ਸਰਕਲ ਪ੍ਰਧਾਨ ਅਵਤਾਰ ਸਿੰਘ ਕਮਾਲੀ ਨੂੰ ਨਿਯੁਕਤ ਕੀਤਾ ਗਿਆ ਹੈ। ਚਨਾਰਥਲ ਅਤੇ ਗੁਰੂ ਨੇ ਆਸ ਪ੍ਰਗਟਾਈ ਕਿ ਨਵ-ਨਿਯੁਕਤ ਸਰਕਲ ਪ੍ਰਧਾਨ ਸੇਵਾ ਭਾਵਨਾ ਕੰਮ ਕਰਨਗੇ।

Advertisement
Advertisement