ਚਿਤਕਾਰਾ ਤੇ ਯਾਰਕ ਯੂਨੀਵਰਸਿਟੀ ਦਾ ਵਿਚਾਲੇ ਕਰਾਰ
ਚਿਤਕਾਰਾ ਯੂਨੀਵਰਸਿਟੀ ਅਤੇ ਯਾਰਕ ਯੂਨੀਵਰਸਿਟੀ, ਟੋਰਾਂਟੋ, ਕੈਨੇਡਾ ਨੇ ਕੰਪਿਊਟਰ ਸਾਇੰਸ ਵਿਚ 2+2 ਅਕਾਦਮਿਕ ਪਾਥਵੇਅ ਪ੍ਰੋਗਰਾਮ ਲਈ ਵਿੱਦਿਅਕ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਪ੍ਰੋਗਰਾਮ ਹੇਠ ਭਾਰਤੀ ਵਿਦਿਆਰਥੀ ਚਿਤਕਾਰਾ ਯੂਨੀਵਰਸਿਟੀ ’ਚ ਪਹਿਲੇ ਦੋ ਸਾਲ ਪੜ੍ਹ ਕੇ ਆਪਣੇ ਸੌ ਫ਼ੀਸਦੀ ਅਕਾਦਮਿਕ ਕਰੈਡਿਟਸ ਨਾਲ...
Advertisement
ਚਿਤਕਾਰਾ ਯੂਨੀਵਰਸਿਟੀ ਅਤੇ ਯਾਰਕ ਯੂਨੀਵਰਸਿਟੀ, ਟੋਰਾਂਟੋ, ਕੈਨੇਡਾ ਨੇ ਕੰਪਿਊਟਰ ਸਾਇੰਸ ਵਿਚ 2 2 ਅਕਾਦਮਿਕ ਪਾਥਵੇਅ ਪ੍ਰੋਗਰਾਮ ਲਈ ਵਿੱਦਿਅਕ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਪ੍ਰੋਗਰਾਮ ਹੇਠ ਭਾਰਤੀ ਵਿਦਿਆਰਥੀ ਚਿਤਕਾਰਾ ਯੂਨੀਵਰਸਿਟੀ ’ਚ ਪਹਿਲੇ ਦੋ ਸਾਲ ਪੜ੍ਹ ਕੇ ਆਪਣੇ ਸੌ ਫ਼ੀਸਦੀ ਅਕਾਦਮਿਕ ਕਰੈਡਿਟਸ ਨਾਲ ਯਾਰਕ ਯੂਨੀਵਰਸਿਟੀ ਦੇ ਲੈਸੋੰਡ ਸਕੂਲ ਆਫ ਇੰਜੀਨੀਅਰਿੰਗ ਟੋਰਾਂਟੋ ਵਿਚ ਜਾ ਸਕਣਗੇ, ਜਿਥੇ ਉਹ ਤੀਜੇ ਤੇ ਚੌਥੇ ਸਾਲ ਦੀ ਪੜ੍ਹਾਈ ਕਰਕੇ ਬੈਚੁਲਰ ਆਫ਼ ਸਾਇੰਸ ਦੀ ਡਿਗਰੀ ਹਾਸਲ ਕਰਨਗੇ। ਇਸ ਐੱਮ ਓ ਯੂ ’ਤੇ ਚਿਤਕਾਰਾ ਯੂਨੀਵਰਸਿਟੀ ’ਚ ਡਾ. ਰੌਂਡਾ ਲੈਂਟਨ, ਪ੍ਰੈਜ਼ੀਡੈਂਟ ਐਂਡ ਵਾਈਸ ਚਾਂਸਲਰ, ਯਾਰਕ ਯੂਨੀਵਰਸਿਟੀ ਅਤੇ ਡਾ. ਮਧੂ ਚਿਤਕਾਰਾ, ਪ੍ਰੋ-ਚਾਂਸਲਰ, ਚਿਤਕਾਰਾ ਯੂਨੀਵਰਸਿਟੀ ਨੇ ਦਸਤਖ਼ਤ ਕੀਤੇ। ਇਸ ਕਰਾਰ ਤਹਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ, ਹਾਊਸਿੰਗ ਸਹਾਇਤਾ ਤੇ ਪੇਡ ਇੰਟਰਨਸ਼ਿਪ ਦੇ ਮੌਕੇ ਵੀ ਮਿਲਣਗੇ। ਪਹਿਲਾ ਬੈਚ ਸਤੰਬਰ 2028 ’ਚ ਯਾਰਕ ਯੂਨੀਵਰਸਿਟੀ ’ਚ ਆਪਣੀ ਪੜ੍ਹਾਈ ਸ਼ੁਰੂ ਕਰੇਗਾ।
Advertisement
Advertisement
