ਚਿਤਕਾਰਾ ਤੇ ਆਈਆਈਐੱਮ ਵਿਚਾਲੇ ਸਮਝੌਤਾ
ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਬਿਜ਼ਨਸ ਸਕੂਲ ਨੇ ਭਾਰਤ ਦੇ ਪ੍ਰਮੁੱਖ ਮੈਨੇਜਮੈਂਟ ਸੰਸਥ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਈਆਈਐਮ ਅਹਿਮਦਾਬਾਦ ਨਾਲ ਐੱਮਓਯੂ ’ਤੇ ਹਸਤਾਖ਼ਰ ਕੀਤੇ ਹਨ। ਇਸ ਤਹਿਤ ਮੈਨੇਜਮੈਂਟ ਸਿੱਖਿਆ ਦੀ ਮਜ਼ਬੂਤੀ ਅਤੇ ਅਕਾਦਮਿਕ ਸਹਿਯੋਗ ਨੂੰ ਹੁਲਾਰਾ ਮਿਲੇਗਾ। ਸਮਝੌਤੇ ’ਤੇ ਚਿਤਕਾਰਾ ਯੂਨੀਵਰਸਿਟੀ...
Advertisement
ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਬਿਜ਼ਨਸ ਸਕੂਲ ਨੇ ਭਾਰਤ ਦੇ ਪ੍ਰਮੁੱਖ ਮੈਨੇਜਮੈਂਟ ਸੰਸਥ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਈਆਈਐਮ ਅਹਿਮਦਾਬਾਦ ਨਾਲ ਐੱਮਓਯੂ ’ਤੇ ਹਸਤਾਖ਼ਰ ਕੀਤੇ ਹਨ। ਇਸ ਤਹਿਤ ਮੈਨੇਜਮੈਂਟ ਸਿੱਖਿਆ ਦੀ ਮਜ਼ਬੂਤੀ ਅਤੇ ਅਕਾਦਮਿਕ ਸਹਿਯੋਗ ਨੂੰ ਹੁਲਾਰਾ ਮਿਲੇਗਾ। ਸਮਝੌਤੇ ’ਤੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਅਤੇ ਆਈਆਈਐਮ ਵੱਲੋਂ ਪ੍ਰੋ. ਸੁਨੀਲ ਮਹੇਸ਼ਵਰੀ ਅਤੇ ਪ੍ਰੋ. ਦਿਪਤੇਸ਼ ਘੋਸ਼ ਨ ਹਸਤਾਖ਼ਰ ਕੀਤੇ। ਦੋਵਾਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਇੱਕ ਦੂਜੀ ਸੰਸਥਾ ਦੇ ਤਜਰਬੇ ਅਤੇ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਹੋਵੇਗੀ ਤੇ ਇਸ ਨਾਲ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਅਤੇ ਉਦਯੋਗ ਸਬੰਧੀ ਗਿਆਨ ਵਿੱਚ ਵਾਧਾ ਹੋਵੇਗਾ। ਇਸ ਭਾਈਵਾਲੀ ਤਹਿਤ ਐੱਮਬੀਏ ਇਨ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਦੋਵੇਂ ਪਾਸੇ ਪੜ੍ਹਾਈ ਦੇ ਮੌਕੇ ਹਾਸਲ ਹੋਣਗੇ।
Advertisement