ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਮਗਰੋਂ ਸੈਕਟਰ-26 ਦੀ ਮੰਡੀ ਵਿੱਚ ਚਿੱਕੜ ਹੀ ਚਿੱਕੜ

ਖੇਤਰੀ ਪ੍ਰਤੀਨਿਧ ਚੰਡੀਗੜ੍ਹ, 4 ਜੁਲਾਈ ਰੋਜ਼ਾਨਾਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਜਿਥੇ ਲੋਕਾਂ ਗਰਮੀ ਵਿੱਚ ਹੁੰਮਸ ਕਾਰਨ ਜਿਥੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਥੇ ਮੀਂਹ ਦੇ ਛਰਾਟਿਆਂ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਿੱਚ ਲੋਕਾਂ...
ਮੀਂਹ ਮਗਰੋਂ ਸੈਕਟਰ 26 ਦੀ ਸਬਜ਼ੀ ਮੰਡੀ ’ਚ ਹੋਏ ਚਿੱਕਡ਼ ’ਚੋਂ ਲੰਘਦੇ ਹੋਏ ਲੋਕ। ਫੋਟੋ: ਪੰਜਾਬੀ ਟ੍ਰਿਬਿੳੂਨ
Advertisement

ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 4 ਜੁਲਾਈ

Advertisement

ਰੋਜ਼ਾਨਾਂ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਜਿਥੇ ਲੋਕਾਂ ਗਰਮੀ ਵਿੱਚ ਹੁੰਮਸ ਕਾਰਨ ਜਿਥੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਉਥੇ ਮੀਂਹ ਦੇ ਛਰਾਟਿਆਂ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਵਰ੍ਹਨ ਤੋਂ ਬਾਅਦ ਸਭ ਤੋਂ ਮਾੜਾ ਹਾਲ ਇਥੇ ਸੈਕਟਰ 26 ਦੀ ਗ੍ਰੇਨ ਮਾਰਕੀਟ ਵਿੱਚ ਦੇਖਣ ਨੂੰ ਮਿਲਦਾ ਹੈ। ਮੀਂਹ ਕਾਰਨ ਇਥੇ ਪੂਰੀ ਮਾਰਕੀਟ ਕਿਸੇ ਪੱਛੜੇ ਇਲਾਕੇ ਦਾ ਰੂਪ ਧਾਰਨ ਕਰ ਲੈਂਦੀ ਹੈ। ਇਥੇ ਗ੍ਰੇਨ ਮਾਰਕੀਟ ਵਿੱਚ ਕਰਿਆਨੇ ਦੇ ਨਾਲ ਨਾਲ ਫਲ ਤੇ ਸਬਜ਼ੀ ਮੰਡੀ ਵੀ ਲਗਦੀ ਹੈ। ਫਲ ਤੇ ਸਬਜ਼ੀ ਮੰਡੀ ਵਿੱਚ ਖੜ੍ਹੇ ਪਾਣੀ ਅਤੇ ਉਥੇ ਫਲਾਂ ਤੇ ਸਬਜ਼ੀਆਂ ਆਦਿ ਦੀ ਰਹਿੰਦ ਖੂਹੰਦ ਨਾਲ ਚਿੱਕੜ ਹੋ ਜਾਂਦਾ ਹੈ। ਜਿਥੇ ਮੰਡੀ ਦੀ ਸੜਕ ’ਤੇ ਚਿੱਕੜ ਵਿੱਚੋਂ ਲੋਕਾਂ ਨੂੰ ਪੈਦਲ ਚੱਲਣਾ ਮੁਸ਼ਕਲ ਹੋ ਜਾਂਦਾ ਹੈ ਉਥੇ ਫਲਾਂ ‘ਤੇ ਸਬਜ਼ੀਆਂ ਦੀ ਰਹਿੰਦ ਖੂਹੰਦ ਦੇ ਪਾਣੀ ਵਿੱਚ ਸੜਨ ਤੋਂ ਬਾਅਦ ਬਦਬੂ ਫੈਲ ਜਾਂਦੀ ਹੈ। ਮਾਰਕੀਟ ਦੇ ਇੱਕ ਦੁਕਾਨਦਾਰ ਨੇ ਕਿਹਾ ਇਥੇ ਫਲ ਤੇ ਸਬਜ਼ੀ ਦੀਆਂ ਫੜ੍ਹੀਆਂ ’ਤੇ ਪਾਬੰਦੀ ਹੋਣ ਦੇ ਬਾਵਜੂਦ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਰੇੜ੍ਹੀਆਂ ‘ਤੇ ਫੜ੍ਹੀਆਂ ਲਗਦੀਆਂ ਹਨ। ਰੇਹੜੀ ‘ਤੇ ਫੜ੍ਹੀਆਂ ਵਾਲੇ ਫਲਾਂ ‘ਤੇ ਸਬਜ਼ੀਆਂ ਦੀ ਰਹਿੰਦਾ ਖੂਹੰਦ ਇਥੇ ਖੁੱਲ੍ਹੇ ਵਿੱਚ ਹੀ ਸੁੱਟ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਥੇ ਮਾਰਕੀਟ ਵਿੱਚ ਰੋਜ਼ਾਨਾ ਸਫਾਈ ਹੁੰਦੀ ਹੈ ਲੇਕਿਨ ਫੜ੍ਹੀਆਂ ‘ਤੇ ਰੇਹੜੀਆਂ ਵਾਲਿਆਂ ਵਲੋਂ ਲਗਾਤਾਰ ਸੁੱਟੀ ਜਾਣ ਵਾਲੀ ਰਹਿੰਦ ਖੁਹੰਦ ਕਾਰਨ ਇਥੇ ਬਰਸਾਤੀ ਪਾਣੀ ਦੀ ਨਿਕਾਸੀ ਬੰਦ ਹੋ ਜਾਂਦੀ ਹੈ। ਗ੍ਰੇਨ ਮਾਰਕੀਟ ਦੇ ਦੁਕਾਨਦਾਰਾਂ ਨੇ ਇਸ ਸਮੱਸਿਆ ਦਾ ਛੇਤੀ ਹੀ ਹਲ ਕੱਢਣ ਦੀ ਅਪੀਲ ਕੀਤੀ ਹੈ।

Advertisement
Tags :
ਸੈਕਟਰ-26ਚਿੱਕੜਮਗਰੋਂਮੰਡੀਮੀਂਹਵਿੱਚ