ਨਸ਼ਿਆਂ ਖ਼ਿਲਾਫ਼ ਕਾਨੂੰਨੀ ਜਾਗਰੂਕਤਾ ਕੈਂਪ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਕਾਨੂੰਨ ਫੈਕਲਟੀ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਪਿੰਡ ਧੀਰਪੁਰ ਵਿੱਚ ‘ਨਿਆਂ ਦੇ ਰਾਹ-ਨਸ਼ੇ ਦੇ ਸਾਇਆਂ ਤੋਂ ਬਚਾਅ’ ਸਿਰਲੇਖ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਸੈਸ਼ਨ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ...
Advertisement
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਕਾਨੂੰਨ ਫੈਕਲਟੀ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਪਿੰਡ ਧੀਰਪੁਰ ਵਿੱਚ ‘ਨਿਆਂ ਦੇ ਰਾਹ-ਨਸ਼ੇ ਦੇ ਸਾਇਆਂ ਤੋਂ ਬਚਾਅ’ ਸਿਰਲੇਖ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ। ਸੈਸ਼ਨ ਦੌਰਾਨ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ ਐਕਟ, 1985 ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰੋਗਰਾਮ ਅਧਿਕਾਰੀ ਡਾ. ਨਵਨੀਤ ਕੌਰ, ਸਹਾਇਕ ਪ੍ਰੋਫ਼ੈਸਰ ਬਖ਼ਸ਼ਦੀਪ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਸਰਪੰਚ ਰਨਧੀਰ ਸਿੰਘ, ਪੰਚ ਮੋਨਿਕਾ ਅਤੇ ਪਿੰਡ ਵਾਸੀਆਂ ਨੇ ਵੀ ਸਹਿਯੋਗ ਦਿਤਾ। ਡਾ. ਟਿਵਾਣਾ ਨੇ ਐੱਨ ਐੱਸ ਐੱਸ ਸਹਿ-ਸੰਯੋਜਕ ਡਾ. ਹਰਨੀਤ ਕੌਰ ਸਮੇਤ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਪ ਕੁਲਪਤੀ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਨੇ ਉਪਰਾਲੇ ਦੀ ਸ਼ਲਾਘਾ ਕੀਤੀ।
Advertisement
