ਇਸ਼ਤਿਹਾਰੀ: ਰੇਲਵੇ ਸਟੇਸ਼ਨ ਖਮਾਣੋਂ ’ਤੇ ਯਾਤਰੂ ਗੱਡੀਆਂ ਰੋਕਣ ਦੀ ਮੰਗ
ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਦਹਾਕਾ ਗੱਡੀਆਂ ਰੁਕਵਾਉਣ ਲਈ ਬੇਨਤੀਆਂ ਕਰਦਿਆਂ ਹੋ ਚੁੱਕਾ ਹੈ ਪਰ ਮਹਿੰਗੇ ਭਾਅ ਦੀਆਂ ਜ਼ਮੀਨਾਂ ਐਕੁਆਇਰ ਕਰਨ ਉਪਰੰਤ ਬਣੇ ਰੇਲਵੇ ਟਰੈਕ ਦਾ ਲੋਕਾਂ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਐਸੋਸੀਏਸ਼ਨਾਂ, ਯੂਨੀਅਨਾਂ, ਸਮਾਜਿਕ ਅਤੇ ਧਾਰਮਿਕ ਵਫ਼ਦਾਂ ਵੱਲੋਂ ਇਸ ਸਬੰਧੀ ਡਵੀਜ਼ਨਲ ਰੇਲਵੇ ਮੈਨੇਜਰ ਅੰਬਾਲਾ ਸਮੇਤ ਹੋਰ ਰੇਲਵੇ ਅਧਿਕਾਰੀਆਂ ਅਤੇ ਭਾਰਤ ਸਰਕਾਰ ਦੇ ਰੇਲਵੇ ਮੰਤਰੀ ਨੂੰ ਅਨੇਕਾਂ ਵਾਰ ਪੱਤਰ ਲਿਖੇ ਜਾ ਚੁੱਕੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ 10 ਸਾਲ ਦੌਰਾਨ ਜਨਤਕ ਮੰਗ ’ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਇੱਥੋਂ ਤੱਕ ਕਿ ਵਿਭਾਗ ਨੇ ਕਦੀ ਲਿਖਤੀ ਜਵਾਬ ਦੇਣ ਦੀ ਖੇਚਲ ਵੀ ਨਹੀਂ ਕੀਤੀ। ਉਨ੍ਹਾਂ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਇਲਾਕੇ ਦੀ ਦਹਾਕੇ ਤੋਂ ਲਟਕਦੀ ਆ ਰਹੀ ਜਾਇਜ਼ ਮੰਗ ਨੂੰ ਵਿਚਾਰਦਿਆਂ ਖਮਾਣੋਂ ਰੇਲਵੇ ਸਟੇਸ਼ਨ ’ਤੇ ਯਾਤਰੂ ਗੱਡੀਆਂ ਰੁਕਣ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਹ ਮਾਮਲਾ ਕੇਂਦਰ ਸਰਕਾਰ ਦੇ ਸੰਬੰਧਿਤ ਵਿਭਾਗ ਕੋਲ ਉਠਾਉਣ ਅਤੇ ਇਲਾਕੇ ਦੀ ਜਨਤਕ ਸਹੂਲਤ ਨੂੰ ਪ੍ਰਵਾਨ ਕਰਨ ਲਈ ਜ਼ੋਰ ਦਿੱਤਾ ਜਾਵੇ।