ਕਲਰਹੇੜੀ ’ਚ ਗ਼ੈਰ-ਕਾਨੂੰਨੀ ਕਲੋਨੀ ’ਤੇ ਕਾਰਵਾਈ
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੇ ਦਸਤਿਆਂ ਨੇ ਅੱਜ ਅਰਬਨ ਏਰੀਆ ਅੰਬਾਲਾ ਵਿੱਚ ਪਿੰਡ ਕਲਰਹੇੜੀ ’ਚ ਸਥਿਤ ਲਗਭਗ 2.5 ਏਕੜ ਜ਼ਮੀਨ ਉੱਤੇ ਕੱਟੀ ਜਾ ਰਹੀ ਗੈਰ-ਮਨਜ਼ੂਰਸ਼ੁਦਾ ਕਲੋਨੀ ਨੂੰ ਢਾਹੁਣ ਲਈ ਕਾਰਵਾਈ ਕੀਤੀ। ਇਸ ਦੌਰਾਨ ਖਸਰਾ ਨੰਬਰ 46//3/1, 3/2, 4/1, 4/2 ਅਤੇ...
Advertisement
ਜ਼ਿਲ੍ਹਾ ਨਗਰ ਯੋਜਨਾਕਾਰ ਅੰਬਾਲਾ ਦੇ ਦਸਤਿਆਂ ਨੇ ਅੱਜ ਅਰਬਨ ਏਰੀਆ ਅੰਬਾਲਾ ਵਿੱਚ ਪਿੰਡ ਕਲਰਹੇੜੀ ’ਚ ਸਥਿਤ ਲਗਭਗ 2.5 ਏਕੜ ਜ਼ਮੀਨ ਉੱਤੇ ਕੱਟੀ ਜਾ ਰਹੀ ਗੈਰ-ਮਨਜ਼ੂਰਸ਼ੁਦਾ ਕਲੋਨੀ ਨੂੰ ਢਾਹੁਣ ਲਈ ਕਾਰਵਾਈ ਕੀਤੀ। ਇਸ ਦੌਰਾਨ ਖਸਰਾ ਨੰਬਰ 46//3/1, 3/2, 4/1, 4/2 ਅਤੇ 5 ਵਿੱਚ ਤਿਆਰ ਕੀਤੀਆਂ ਕੱਚੀਆਂ ਸੜਕਾਂ ਅਤੇ ਹੋਰ ਅਣ-ਅਧਿਕਾਰਤ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਗਿਆ।ਇਸ ਮੌਕੇ ਡਿਊਟੀ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਨਗਰ ਯੋਜਨਾਕਾਰ ਰੋਹਿਤ ਚੌਹਾਨ, ਜੂਨੀਅਰ ਇੰਜਨੀਅਰ ਰਵਿੰਦਰ, ਰਵਿੰਦਰ ਕੁਮਾਰ ਤੇ ਇਨਫੋਰਸਮੈਂਟ ਬਿਊਰੋ ਦੀ ਪੁਲੀਸ ਟੀਮ ਦਸਤੇ ਸਮੇਤ ਮੌਜੂਦ ਰਹੀ। ਅਧਿਕਾਰੀਆਂ ਮੁਤਾਬਕ ਕੁਝ ਭੂ-ਮਾਲਕ ਅਤੇ ਪ੍ਰਾਪਰਟੀ ਡੀਲਰ ਲੋਕਾਂ ਨੂੰ ਕਲੋਨੀ ਦੇ ਰੈਗੂਲਰ ਹੋਣ ਦਾ ਝਾਂਸਾ ਦੇ ਕੇ ਪਲਾਟ ਵੇਚ ਰਹੇ ਸਨ, ਜਿਸ ਕਾਰਨ ਇਹ ਸਖ਼ਤ ਕਾਰਵਾਈ ਲੋੜੀਂਦੀ ਸੀ। ਜ਼ਿਲ੍ਹਾ ਨਗਰ ਯੋਜਨਾਕਾਰ ਸ੍ਰੀ ਚੌਹਾਨ ਨੇ ਲੋਕਾਂ ਨੂੰ ਸਚੇਤ ਕਰਦਿਆਂ ਕਿਹਾ ਕਿ ਗੈਰ-ਮਨਜ਼ੂਰਸ਼ੁਦਾ ਕਾਲੋਨੀਆਂ ਵਿੱਚ ਪਲਾਟ ਨਾ ਖਰੀਦੇ ਜਾਣ, ਨਾ ਹੀ ਕੋਈ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕਲੋਨੀ ਨੂੰ ਕੱਟਣ ਵਾਲਿਆਂ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਨ ਲਈ ਸ਼ਿਕਾਇਤ ਭੇਜ ਦਿੱਤੀ ਗਈ ਹੈ।
Advertisement
Advertisement
