ਸਕੂਲ ’ਚ ਆਚਾਰਿਆ ਮਹਾਉਤਸਵ ਮਨਾਇਆ
ਇੱਥੇ ਅੱਜ ਸੇਂਟ ਕਾਰਮਲ ਸਕੂਲ ਕਟਲੀ ਵਿੱਚ ‘ਕੋਨਫਲੂਏਂਸ ਆਫ਼ ਰੇਡੀਐਂਟ ਸਟਾਰ’ ਆਚਾਰਿਆ ਮਹਾਂਉਤਸਵ ਮਨਾਇਆ ਗਿਆ। ਸਕੂਲ ਅਧਿਆਪਕਾਂ ਨੇ ਰੰਗਾਰੰਗ ਸੱਭਿਆਚਾਰਕ ਝਲਕਾਂ ਪੇਸ਼ ਕਰਦੇ ਹੋਏ ਸੁੰਦਰ ਪੇਸ਼ਕਾਰੀਆਂ ਕੀਤੀਆਂ ਅਤੇ ਇਸ ਦੌਰਾਨ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਸਕੂਲ ਮੈਨੇਜਰ ਮਾਧੁਰੀ ਸੈਣੀ...
Advertisement
ਇੱਥੇ ਅੱਜ ਸੇਂਟ ਕਾਰਮਲ ਸਕੂਲ ਕਟਲੀ ਵਿੱਚ ‘ਕੋਨਫਲੂਏਂਸ ਆਫ਼ ਰੇਡੀਐਂਟ ਸਟਾਰ’ ਆਚਾਰਿਆ ਮਹਾਂਉਤਸਵ ਮਨਾਇਆ ਗਿਆ। ਸਕੂਲ ਅਧਿਆਪਕਾਂ ਨੇ ਰੰਗਾਰੰਗ ਸੱਭਿਆਚਾਰਕ ਝਲਕਾਂ ਪੇਸ਼ ਕਰਦੇ ਹੋਏ ਸੁੰਦਰ ਪੇਸ਼ਕਾਰੀਆਂ ਕੀਤੀਆਂ ਅਤੇ ਇਸ ਦੌਰਾਨ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਗਈਆਂ। ਸਕੂਲ ਮੈਨੇਜਰ ਮਾਧੁਰੀ ਸੈਣੀ ਅਤੇ ਡਿਵੈਲਪਮੈਂਟ ਮੈਨੇਜਰ ਜਯਾ ਸੈਣੀ ਨੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਪੂਨਮ ਡੋਗਰਾ, ਪ੍ਰਿੰਸੀਪਲ ਪੂਜਾ ਜੈਨ ਅਤੇ ਸਮੁੱਚੇ ਸਟਾਫ਼ ਨੇ ਮੈਨੇਜਮੈਂਟ ਦਾ ਧੰਨਵਾਦ ਕੀਤਾ।
Advertisement