ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੈਰੋਇਨ ਤੇ ਗ਼ੈਰ-ਕਾਨੂੰਨੀ ਹਥਿਆਰਾਂ ਸਣੇ ਮੁਲਜ਼ਮ ਗ੍ਰਿਫ਼ਤਾਰ

ਐੱਸ ਐੱਸ ਓ ਸੀ ਮੁਹਾਲੀ ਨੇ ਹੈਰੋਇਨ ਦੀ ਤਸਕਰੀ ’ਚ ਸ਼ਾਮਲ ਚਿਰਾਗ ਵਾਸੀ ਕਾਸ਼ੀ ਰਾਮ ਕਾਲੋਨੀ, ਵਾਰਡ ਨੰਬਰ 9,ਫਿਰੋਜ਼ਪੁਰ (ਫ਼ਾਜ਼ਿਲਕਾ) ਨੂੰ ਪਿੰਡ ਮੌਲੀ ਬੈਦਵਾਣ(ਮੁਹਾਲੀ) ਤੋਂ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਉਹ ਨਾਰਕੋ-ਅਤਿਵਾਦ ਗਤੀਵਿਧੀਆਂ ਵਿੱਚ ਸ਼ਾਮਿਲ ਵਿਦੇਸ਼ੀ-ਅਧਾਰਿਤ ਹੈਂਡਲਰਾਂ ਦੇ ਸੰਪਰਕ ਵਿੱਚ...
Advertisement

ਐੱਸ ਐੱਸ ਓ ਸੀ ਮੁਹਾਲੀ ਨੇ ਹੈਰੋਇਨ ਦੀ ਤਸਕਰੀ ’ਚ ਸ਼ਾਮਲ ਚਿਰਾਗ ਵਾਸੀ ਕਾਸ਼ੀ ਰਾਮ ਕਾਲੋਨੀ, ਵਾਰਡ ਨੰਬਰ 9,ਫਿਰੋਜ਼ਪੁਰ (ਫ਼ਾਜ਼ਿਲਕਾ) ਨੂੰ ਪਿੰਡ ਮੌਲੀ ਬੈਦਵਾਣ(ਮੁਹਾਲੀ) ਤੋਂ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਉਹ ਨਾਰਕੋ-ਅਤਿਵਾਦ ਗਤੀਵਿਧੀਆਂ ਵਿੱਚ ਸ਼ਾਮਿਲ ਵਿਦੇਸ਼ੀ-ਅਧਾਰਿਤ ਹੈਂਡਲਰਾਂ ਦੇ ਸੰਪਰਕ ਵਿੱਚ ਸੀ। ਪੁਲੀਸ ਅਨੁਸਾਰ ਟੀਮ ਨੇ ਉਸ ਕੋਲੋਂ 107 ਗ੍ਰਾਮ ਹੈਰੋਇਨ ਅਤੇ ਇੱਕ 9 ਐੱਮ ਐੱਮ ਪਿਸਤੌਲ ਅਤੇ 5 ਕਾਰਤੂਸ ਬਰਾਮਦ ਕੀਤੇ। ਮੁੱਢਲੀ ਪੁੱਛ-ਪੜਤਾਲ ’ਚ ਚਿਰਾਗ ਨੇ ਖੁਲਾਸਾ ਕੀਤਾ ਕਿ ਉਹ 2023 ਵਿੱਚ ਥਾਈਲੈਂਡ (ਪਟਾਯਾ) ਵਿੱਚ ਆਪਣੇ ਠਹਿਰਾਅ ਦੌਰਾਨ ਕੁਝ ਪੰਜਾਬੀ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ ਸੀ, ਜੋ ਬਾਅਦ ਵਿੱਚ ਯੂਰਪੀ ਦੇਸ਼ਾਂ ਵਿੱਚ ਚਲੇ ਗਏ। ਮਈ 2024 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ, ਉਸ ਨੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਫਾਜ਼ਿਲਕਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੈਰੋਇਨ ਦੀ ਵਿਕਰੀ ਵਿੱਚ ਸ਼ਾਮਲ ਹੋ ਗਿਆ। ਪੁਲੀਸ ਅਨੁਸਾਰ ਉਸ ਨੇ ਖੁਲਾਸਾ ਕੀਤਾ ਕਿ ਉਹ ਹੈਰੋਇਨ ਦੀ ਸਪਲਾਈ ਲਈ ਮੁਹਾਲੀ ਆਇਆ ਸੀ ਅਤੇ ਗੈਰਕਾਨੂੰਨੀ ਹਥਿਆਰ ਵੀ ਉਸ ਦੇ ਵਿਦੇਸ਼ੀ ਹੈਂਡਲਰਾਂ ਦੁਆਰਾ ਦੱਸੇ ਅਨੁਸਾਰ ਅਣਪਛਾਤੇ ਸਾਥੀਆਂ ਨੂੰ ਸੌਂਪਣਾ ਸੀ। ਮੁਲਜ਼ਮ ਦਾ ਪਿਛੋਕੜ ਵੀ ਅਪਰਾਧਕ ਰਿਕਾਰਡ ਵੀ ਹੈ, ਜਿਸ ਵਿੱਚ ਸਤੰਬਰ 2024 ਵਿੱਚ ਮੋਗਾ ਪੁਲੀਸ ਦੁਆਰਾ ਉਸ ਦੇ ਖਿਲਾਫ਼ 200 ਗ੍ਰਾਮ ਹੈਰੋਇਨ ਅਧੀਨ ਕੇਸ ਦਰਜ ਕੀਤਾ ਗਿਆ ਸੀ। ਉਹ ਪਹਿਲਾਂ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ। ਪੁਲੀਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।

Advertisement
Advertisement
Show comments