ਚੋਰੀ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਅੰਬਾਲਾ ਦੇ ਥਾਣਾ ਬਲਦੇਵ ਨਗਰ ਦੀ ਟੀਮ ਨੇ ਚੋਰੀ ਦੇ ਮਾਮਲੇ ’ਚ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ 22 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਅਰੁਣ ਕੁਮਾਰ ਵਾਸੀ ਡੇਹਾ ਕਾਲੋਨੀ, ਅੰਬਾਲਾ ਸ਼ਹਿਰ ਵਜੋਂ ਦੱਸੀ ਗਈ ਹੈ। ਸ਼ਿਕਾਇਤਕਰਤਾ ਹਰਪ੍ਰੀਤ...
Advertisement
ਅੰਬਾਲਾ ਦੇ ਥਾਣਾ ਬਲਦੇਵ ਨਗਰ ਦੀ ਟੀਮ ਨੇ ਚੋਰੀ ਦੇ ਮਾਮਲੇ ’ਚ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ 22 ਅਕਤੂਬਰ ਨੂੰ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਅਰੁਣ ਕੁਮਾਰ ਵਾਸੀ ਡੇਹਾ ਕਾਲੋਨੀ, ਅੰਬਾਲਾ ਸ਼ਹਿਰ ਵਜੋਂ ਦੱਸੀ ਗਈ ਹੈ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਾਸੀ ਨੰਦ ਵਿਹਾਰ ਨੇ 21 ਅਕਤੂਬਰ ਨੂੰ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ 20 ਅਕਤੂਬਰ ਨੂੰ ਅਰੁਣ ਕੁਮਾਰ ਨੇ ਬਲਦੇਵ ਨਗਰ, ਮੋਟਰ ਮਾਰਕੀਟ ਤੋਂ ਟਰੈਕਟਰ ਦੀਆਂ ਦੋ ਬੈਟਰੀਆਂ ਚੋਰੀ ਕੀਤੀਆਂ ਹਨ। ਪੁਲੀਸ ਨੇ ਮੁਲਜ਼ਮ ਦਾ ਇਕ ਦਿਨ ਦਾ ਰਿਮਾਂਡ ਲੈ ਕੇ ਪੁੱਛ-ਪੜਤਾਲ ਸ਼ੁਰੂ ਦਿੱਤੀ ਹੈ।
Advertisement
Advertisement
