ਕੁੱਟਮਾਰ ਦੇ ਮਾਮਲੇ ’ਚ ਮੁਲਜ਼ਮ ਕਾਬੂ
ਅੰਬਾਲਾ ਪੁਲੀਸ ਨੇ ਥਾਣਾ ਮਹੇਸ਼ਨਗਰ ਖੇਤਰ ਵਿੱਚ ਮਹਿਲਾ ਨਾਲ ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ’ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਉਰਫ਼ ਬੰਟੀ ਵਾਸੀ ਵਸ਼ਿਸ਼ਟ ਨਗਰ, ਬਬਿਆਲ ਰੋਡ ਨੂੰ...
Advertisement
ਅੰਬਾਲਾ ਪੁਲੀਸ ਨੇ ਥਾਣਾ ਮਹੇਸ਼ਨਗਰ ਖੇਤਰ ਵਿੱਚ ਮਹਿਲਾ ਨਾਲ ਕੁੱਟਮਾਰ ਤੇ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ’ਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਪ੍ਰਦੀਪ ਉਰਫ਼ ਬੰਟੀ ਵਾਸੀ ਵਸ਼ਿਸ਼ਟ ਨਗਰ, ਬਬਿਆਲ ਰੋਡ ਨੂੰ 22 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦੀ ਸ਼ਿਕਾਇਤ ਇੱਕ ਮਹਿਲਾ ਨੇ 3 ਅਕਤੂਬਰ ਨੂੰ ਦਰਜ ਕਰਵਾਈ ਸੀ। ਸ਼ਿਕਾਇਤ ਅਨੁਸਾਰ 2 ਅਕਤੂਬਰ ਨੂੰ ਮੁਲਜ਼ਮ ਨਰੇਂਦਰ ਮੋਹਨ ਤੇ ਉਸ ਦੇ ਸਾਥੀਆਂ ਨੇ ਘਰ ’ਚ ਵੜ ਕੇ ਉਸ ਦੀ ਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕਰਦਿਆਂ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲੀਸ ਪੇਸ਼ ਕਰਨ ’ਤੇ ਅਦਾਲਤ ਨੇ ਪ੍ਰਦੀਪ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।
Advertisement
Advertisement
