ਸੁਆਹ ਦੇ ਚਿੱਕੜ ਤੋਂ ਲੇਖਾ ਦਫ਼ਤਰ ਦੇ ਮੁਲਾਜ਼ਮ ਪ੍ਰੇਸ਼ਾਨ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਝੀਲਾਂ ਵਿੱਚੋਂ ਸੁਆਹ ਲੈਣ ਲਈ ਆਉਂਦੇ ਟਿੱੱਪਰਾਂ ਕਾਰਨ ਜਿੱਥੇ ਨੇੜਲੇ ਪਿੰਡਾਂ ਦੇ ਵਾਸੀ ਪ੍ਰੇਸ਼ਾਨ ਹਨ, ਉੱੱਥੇ ਪਲਾਂਟ ਦੇ ਲੇਖਾ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਸੁਆਹ ਤੋਂ ਤੰਗ ਹਨ। ਲੇਖਾ ਵਿਭਾਗ ਦੇ ਮੁਲਾਜ਼ਮਾਂ ਅਰੁਣ ਕੁਮਾਰ, ਦਵਿੰਦਰ ਸਿੰਘ, ਮੋਹਿਤ, ਮਨਜੋਤ ਸਿੰਘ, ਸਰਬਜੀਤ ਸਿੰਘ, ਰਾਧਾ ਸੈਣੀ, ਗੋਪਿਕਾ ਕਸ਼ਯਪ, ਸਰਬਜੀਤ ਸਿੰਘ ਤੇ ਰਵਿੰਦਰ ਕੁਮਾਰ ਨੇ ਦੱੱਸਿਆ ਕਿ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਢੋਣ ਲਈ ਦਬੁਰਜੀ ਪਿੰਡ ਵਾਲੇ ਪਾਸੇ ਵਧੀਆ ਸੜਕ ਬਣੀ ਹੋਈ ਹੈ, ਜਿਸ ’ਤੇ ਅੰਬੂਜਾ ਫੈਕਟਰੀ ਦੇ ਭਾਰੀ ਵਾਹਨ ਗੁਜ਼ਰਦੇ ਹਨ। ਉਨ੍ਹਾਂ ਦੱੱਸਿਆ ਕਿ ਇਸ ਪਾਸੇ ਵੱੱਲ ਅੰਬੂਜਾ ਸੀਮਿੰਟ ਫੈਕਟਰੀ ਨੇ ਲੱਖਾਂ ਰੁਪਏ ਖਰਚ ਕੇ ਸੁਆਹ ਵਾਲੇ ਟਿੱੱਪਰਾਂ ਦੇ ਟਾਇਰ ਧੋਣ ਲਈ ਵਾਸ਼ਿੰਗ ਸਟੇਸ਼ਨ ਵੀ ਲਗਾਇਆ ਹੋਇਆ ਹੈ, ਪਰ ਪਿਛਲੇ ਕੁੱੱਝ ਸਾਲਾਂ ਤੋਂ ਥਰਮਲ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱੱਪਰਾਂ ਦਾ ਲਾਂਘਾ ਥਰਮਲ ਪਲਾਂਟ ਦੇ ਅੰਦਰੋਂ ਕਰ ਦਿੱਤਾ ਹੈ। ਉਨ੍ਹਾਂ ਦੱੱਸਿਆ ਕਿ ਸਾਰੀ ਰਾਤ ਚੱਲਦੇ ਟਿੱੱਪਰਾਂ ਵਿੱੱਚੋਂ ਸੁਆਹ ਸੜਕ ’ਤੇ ਡਿੱੱਗਦੀ ਰਹਿੰਦੀ ਹੈ ਤੇ ਸੁਆਹ ਢੋਣ ਵਾਲੀਆਂ ਕੰਪਨੀਆਂ ਵੱੱਲੋਂ ਸੜਕ ਤੇ ਪਾਣੀ ਛਿੜਕ ਦਿੱੱਤਾ ਜਾਂਦਾ ਹੈ। ਇਸ ਨਾਲ ਸੜਕ ’ਤੇ ਬਣੇ ਚਿੱੱਕੜ ਵਿੱਚੋਂ ਦੋ ਪਹੀਆ ਵਾਹਨ ਲੈ ਕੇ ਜਾਣਾ ਮੁਸ਼ਕਲ ਹੈ। ਉਨ੍ਹਾਂ ਦੱਸਿਆ ਕਿ ਮੀਂਹ ਦੌਰਾਨ ਸੁਆਹ ਦਾ ਚਿੱੱਕੜ ਉਨ੍ਹਾਂ ਦੇ ਦਫਤਰਾਂ ਤੱਕ ਪੁੱੱਜ ਜਾਂਦਾ ਹੈ, ਜਿਸ ਸਬੰਧੀ ਉਨ੍ਹਾਂ ਥਰਮਲ ਪ੍ਰਸਾਸ਼ਨ ਨੂੰ ਕਈ ਵਾਰ ਲਿਖਤੀ ਬੇਨਤੀ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਸਾਡਾ ਅੰਦਰੂਨੀ ਮਸਲਾ ਆਪੇ ਨਿਬੇੜ ਲਵਾਂਗੇ: ਐੱਸ.ਈ.
ਐੱਸ.ਈ. ਸਿਵਲ ਸੁਧਾਂਸ਼ੂ ਸੂਦ ਨੇ ਕਿਹਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ , ਇਸ ਨੂੰ ਦੋ ਚਾਰ ਦਿਨਾਂ ਵਿੱੱਚ ਅਸੀਂ ਆਪ ਹੀ ਸੁਲਝਾ ਲਵਾਂਗੇ।