Accident at Chandigarh-Zirakpur Barrier ਜ਼ੀਰਕਪੁਰ ਚੰਡੀਗੜ੍ਹ ਬੈਰੀਅਰ ’ਤੇ ਸੜਕ ਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮ ਗਾਰਡ ਵਲੰਟੀਅਰ ਸਣੇ ਤਿੰਨ ਹਲਾਕ
ਜ਼ੀਰਕਪੁਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਪੋਲੋ ਕਾਰ ਨੇ ਵਾਹਨਾਂ ਦੀ ਰੁਟੀਨ ਚੈਕਿੰਗ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ ਟੱਕਰ ਮਾਰੀ, ਤੜਕੇ ਢਾਈ ਵਜੇ ਵਾਪਰਿਆ ਹਾਦਸਾ,
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਮਾਰਚ
Advertisement
Accident at Chandigarh-Zirakpur Barrier ਇਥੇ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਉੱਤੇ ਅੱਜ ਵੱਡੇ ਤੜਕੇ ਢਾਈ ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ਵਿਚ ਪੁਲੀਸ ਕਾਂਸਟੇਬਲ ਤੇ ਹੋਮ ਗਾਰਡ ਵਲੰਟੀਅਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ।
ਜਾਣਕਾਰੀ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਉੱਤੇ ਕਾਂਸਟੇਬਲ ਸੁਖਦਰਸ਼ਨ ਤੇ ਵਲੰਟੀਅਰ ਰਾਜੇਸ਼ ਵੱਲੋਂ ਵਾਹਨਾਂ ਦੀ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਜ਼ੀਰਕਪੁਰ ਵੱਲੋਂ ਆ ਰਹੀ ਤੇਜ਼ ਰਫ਼ਤਾਰ ਪੋਲੋ ਕਾਰ ਨੇ ਚੈਕਿੰਗ ਕਰ ਰਹੇ ਪੁਲੀਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਪੀੜਤਾਂ ਵਿਚੋਂ ਇਕ ਦੀ ਲੱਤ ਬੁਰੀ ਤਰ੍ਹਾਂ ਕੁਚਲੀ ਗਈ।
ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਪੁਲੀਸ ਟੀਮਾਂ ਤੇ ਫਾਇਰ ਟੈਂਡਰ ਮੌਕੇ ’ਤੇ ਪੁੱਜ ਗਿਆ।
ਲਾਸ਼ਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਹਨ ਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement