‘ਆਪ’ ਵੱਡੇ ਫਰਕ ਨਾਲ ਜਿੱਤੇਗੀ: ਜੀ ਪੀ
ਤਰਨਤਾਰਨ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਜਿੱਤਣ ਦੀ ਖੁਸ਼ੀ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਐੱਸ ਸੀ ਵਿੰਗ ਗੁਰਪ੍ਰੀਤ ਸਿੰਘ ਜੀ ਪੀ ਦੀ ਅਗਵਾਈ ਹੇਠ ਪਿੰਡ ਸੰਘੋਲ ਵਿੱਚ ਲੱਡੂ ਵੰਡੇ ਗਏ। ਪੰਜਾਬ ਪ੍ਰਧਾਨ ਜੀ ਪੀ ਨੇ ਕਿਹਾ ਕਿ ਹਲਕਾ...
Advertisement
ਤਰਨਤਾਰਨ ਜ਼ਿਮਨੀ ਚੋਣ ਵਿੱਚ ਪਾਰਟੀ ਉਮੀਦਵਾਰ ਜਿੱਤਣ ਦੀ ਖੁਸ਼ੀ ’ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਐੱਸ ਸੀ ਵਿੰਗ ਗੁਰਪ੍ਰੀਤ ਸਿੰਘ ਜੀ ਪੀ ਦੀ ਅਗਵਾਈ ਹੇਠ ਪਿੰਡ ਸੰਘੋਲ ਵਿੱਚ ਲੱਡੂ ਵੰਡੇ ਗਏ। ਪੰਜਾਬ ਪ੍ਰਧਾਨ ਜੀ ਪੀ ਨੇ ਕਿਹਾ ਕਿ ਹਲਕਾ ਤਰਨਤਾਰਨ ਦੇ ਲੋਕਾਂ ਨੇ ਚੋਣ ਦੌਰਾਨ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਪਾਰਟੀ ਵੱਡੇ ਫਰਕ ਨਾਲ ਜਿੱਤ ਕੇ ਮੁੜ ਸਰਕਾਰ ਬਣਾਵੇਗੀ। ਇਸ ਮੌਕੇ ਸਾਬਕਾ ਸਰਪੰਚ ਬਲਵੀਰ ਸਿੰਘ ਖੰਟ, ਰਣਜੀਤ ਸਿੰਘ ਲੁਹਾਰਮਾਜਰਾ, ਸੁਰਜੀਤ ਸਿੰਘ ਕਾਲੇਵਾਲ, ਦਿਲਪ੍ਰੀਤ ਸਿੰਘ ਭੱਟੀ, ਸਤਵਿੰਦਰ ਸਿੰਘ ਸੁਹਾਵੀ ਅਤੇ ਪੀ ਏ ਜਸਵੀਰ ਸਿੰਘ ਭਾਦਲਾ ਹਾਜ਼ਰ ਸਨ।
Advertisement
Advertisement
