‘ਆਪ’ ਵਿਜੀਲੈਂਸ ਦੀ ਕਰ ਰਹੀ ਹੈ ਦੁਰਵਰਤੋਂ: ਸੁਭਾਸ਼
ਭਾਰਤੀ ਜਨਤਾ ਪਾਰਟੀ ਦੇ ਖਰੜ ਮੰਡਲ ਦੇ ਸਾਬਕਾ ਪ੍ਰਧਾਨ ਸੁਭਾਸ਼ ਅਗਰਵਾਲ ਨੇ ਦੋਸ਼ ਲਗਾਇਆ ਹੈ ਕਿ ਗਿਲਕੋ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਨੂੰ ਜਦੋਂ ਬੀਤੀ ਰਾਤ ਭਾਜਪਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਸੀ ਤਾਂ ਵਿਰੋਧੀ ਧਿਰ ਨੂੰ ਦਬਾਉਣ ਲਈ ‘ਆਪ’...
Advertisement
ਭਾਰਤੀ ਜਨਤਾ ਪਾਰਟੀ ਦੇ ਖਰੜ ਮੰਡਲ ਦੇ ਸਾਬਕਾ ਪ੍ਰਧਾਨ ਸੁਭਾਸ਼ ਅਗਰਵਾਲ ਨੇ ਦੋਸ਼ ਲਗਾਇਆ ਹੈ ਕਿ ਗਿਲਕੋ ਗਰੁੱਪ ਦੇ ਮਾਲਕ ਰਣਜੀਤ ਸਿੰਘ ਗਿੱਲ ਨੂੰ ਜਦੋਂ ਬੀਤੀ ਰਾਤ ਭਾਜਪਾ ਪਾਰਟੀ ਵਿਚ ਸ਼ਮੂਲੀਅਤ ਕੀਤੀ ਸੀ ਤਾਂ ਵਿਰੋਧੀ ਧਿਰ ਨੂੰ ਦਬਾਉਣ ਲਈ ‘ਆਪ’ ਨੇ ਉਸ ਦੇ ਘਰ ’ਤੇ ਅੱਜ ਤੜਕੇ ਵਿਜੀਲੈਂਸ ਦੀ ਰੇਡ ਕਰਵਾ ਦਿੱਤੀ। ਅੱਜ ਇੱਥੇ ਬਿਆਨ ਜਾਰੀ ਕਰਦਿਆਂ ਸੁਭਾਸ਼ ਨੇ ਕਿਹਾ ਕਿ ਆਪਣੀ ਹਾਰ ਤੋਂ ਡਰਦੀ ਹੋਈ ਆਪ ਪਾਰਟੀ ਵਿਜੀਲੈਂਸ ਤੇ ਪੁਲੀਸ ਦੀ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ਚੋਣਾਂ ਵਿੱਚ ਲੋਕ ‘ਆਪ’ ਨੂੰ ਜਵਾਬ ਦੇਣਗੇ।
Advertisement
Advertisement