ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਸਫਲ ਹੋਈ ‘ਆਪ’: ਗਿੱਲ

ਬੜੌਦੀ-ਨੱਗਲ-ਮੁੰਧੋਂ ਸੰਗਤੀਆਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਰਣਜੀਤ ਸਿੰਘ ਗਿੱਲ ਬੜੌਦੀ-ਨੱਗਲ-ਮੁੰਧੋਂ ਸੰਗਤੀਆਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ।
Advertisement

 

ਹਲਕੇ ਦੀਆਂ ਸੜਕਾਂ ਦੀ ਹਾਸਲ ਸੁਧਾਰਨ ਦਾ ਟੀਚਾ ਲੈ ਕੇ ਹਲਕੇ ਵਿੱਚ ਵਿਚਰ ਰਹੇ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੇ ਬੜੌਦੀ-ਨੱਗਲ-ਮੁੰਧੋਂ ਸੰਗਤੀਆਂ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸ੍ਰੀ ਗਿੱਲ ਨੇ ਆਮ ਲੋਕਾਂ ਦੀਆਂ ਲੋੜਾਂ ਨੂੰ ਅਣਦੇਖਿਆ ਕਰਨ ਲਈ ‘ਆਪ’ ਸਰਕਾਰ ਦੀ ਨਿਖੇਧੀ ਕੀਤੀ।

Advertisement

ਬੜੌਦੀ ਵਿੱਚ ਹੋਏ ਇਕੱਠ ਦੌਰਾਨ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਅਰਦਾਸ ਕੀਤੀ ਗਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਸ੍ਰੀ ਗਿੱਲ ਨੇ ਆਪਣੇ ਨਾਲ ਲਿਆਂਦੇ ਗਰੈਵਲ ਦੇ ਟਰੱਕਾਂ ਅਤੇ ਮਸ਼ੀਨਰੀ ਦੀ ਮਦਦ ਨਾਲ ਸੜਕ ਵਿੱਚ ਪਏ ਵੱਡੇ ਵੱਡੇ ਟੋਏ ਪੂਰੇ ਅਤੇ ਸੜਕ ਨੂੰ ਮੋਟਰੇਬਲ ਕੀਤਾ ਗਿਆ।ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ‘ਆਪ’ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਨ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੜਕਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵਾਰ ਵਾਰ ਮੰਗ ਦੇ ਬਾਜਵੂਦ ਸਰਕਾਰ ਸੜਕਾਂ ਦੀ ਹਾਲਤ ਸੁਧਾਰਨ ਵਿੱਚ ਅਸਫ਼ਲ ਰਹੀ ਹੈ। ਇਸ ਮੌਕੇ ਸਰਪੰਚ ਚਰਨ ਦਾਸ ਬੜੌਦੀ, ਸਰਪੰਚ ਪਰਮਜੀਤ ਕੌਰ ਮੁੰਧੋਂ ਸੰਗਤੀਆਂ, ਚਰਨਜੀਤ ਸਿੰਘ ਚੰਨੀ, ਤਜਿੰਦਰ ਸਿੰਘ ਗੁੰਨੋ ਮਾਜਰਾ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਅਮਨਦੀਪ ਸਿੰਘ ਲਾਡੀ, ਮਨਮੋਹਨ ਸਿੰਘ ਮਾਵੀ, ਗੁਰਿੰਦਰ ਸਿੰਘ, ਕੁਲਦੀਪ ਸਿੰਘ, ਰਵਿੰਦਰ ਸਿੰਘ, ਸੁਰਿੰਦਰ ਕੁਮਾਰ ਤੇ ਹੋਰ ਵੀ ਹਾਜ਼ਰ ਸਨ।

Advertisement
Show comments