‘ਆਪ’ ਨੇ ਕਬੱਡੀ ਕੱਪ ਬੰਦ ਕਰਵਾ ਕੇ ਧੋਖਾ ਕੀਤੈ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਲੌੜ ’ਚ ਬਾਬਾ ਰੋਡੂ ਸ਼ਾਹ ਯਾਦਗਾਰੀ ਖੇਡ ਮੇਲੇ ’ਚ ਕੀਤੀ ਸ਼ਿਰਕਤ
Advertisement
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਨੰਦਪੁਰ ਕਲੌੜ ਵਿੱਚ 73ਵੇਂ ਸਾਲਾਨਾ ਬਾਬਾ ਰੋਡੂ ਸ਼ਾਹ ਯਾਦਗਾਰੀ ਖੇਡ ਮੇਲੇ ਵਿਚ ਬਤੌਰ ਮੁੱਖ-ਮਹਿਮਾਨ ਸੰਬੋਧਨ ਕਰਦਿਆ ਪੰਜਾਬ ਦੀ ‘ਆਪ’ ਸਰਕਾਰ ਨੂੰ ਪੰਜਾਬ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਵਰਲਡ ਕਬੱਡੀ ਕੱਪ ਸਣੇ ਸ਼ੁਰੂ ਕਰਵਾਈਆਂ ਵਿਰਾਸਤੀ ਖੇਡਾਂ ਨੂੰ ਬੰਦ ਕਰਵਾ ਕੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਘੋੜਿਆਂ ਦੀ ਦੌੜ ਸਣੇ ਹੋਰ ਖੇਡਾਂ ਮੁੜ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਮਾਂ ਪਾਰਟੀ ਹੈ ਜਿਸ ਨੂੰ ਸਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਨਾਲ ਬਣਾਇਆ, ਇਹ ਉਸ ਦੀ ਜਾਂ ਹੋਰ ਕਿਸੇ ਦੀ ਜਾਇਦਾਦ ਨਹੀਂ ਸਗੋਂ ਸਾਡੇ ਬਜ਼ੁਰਗਾਂ ਦੀ ਜਾਇਦਾਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੱਲ ਰਹੇ 15 ਲੱਖ ਟਿਯੂਬਵੈੱਲਾਂ ਵਿੱਚੋਂ ਸਾਢੇ 13 ਲੱਖ, ਕਿਸਾਨਾਂ ਲਈ ਮੁਫ਼ਤ ਬਿਜਲੀ ਅਤੇ ਸ਼ਗਨ ਸਕੀਮ ਆਦਿ ਅਕਾਲੀ ਸਰਕਾਰ ਦੀ ਦੇਣ ਹੈ। ਇਸ ਮੌਕੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ, ਫ਼ਤਹਿਗੜ੍ਹ ਸਾਹਿਬ ਦੇ ਜਗਦੀਪ ਸਿੰਘ ਚੀਮਾ, ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ, ਜ਼ਿਲ੍ਹਾ ਪ੍ਰਧਾਨ ਸਰਨਜੀਤ ਸਿੰਘ ਚਨਾਰਥਲ, ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਅਤੇ ਕਲੱਬ ਦੇ ਸਰਪਰਸਤ ਪ੍ਰਦੀਪ ਸਿੰਘ ਕਲੌੜ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਕਲੱਬ ਪ੍ਰਧਾਨ ਸਰਬਪ੍ਰੀਤ ਸੋਮਲ ਨੇ ਦੱਸਿਆ ਕਿ 15 ਸਤੰਬਰ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਖੇਡ ਮੇਲੇ ਦੌਰਾਨ ਲੜਕੀਆਂ ਦੀ ਕਬੱਡੀ, ਰੱਸਾਕਸ਼ੀ ਵਾਲੀਬਾਲ ਸਮੈਸ਼ਿੰਗ, ਬੱਚਿਆਂ ਦੀਆਂ ਦੌੜਾਂ, ਸੀਪ ਮਕਾਬਲੇ ਅਤੇ ਲੜਕੀਆਂ ਦੇ ਚੈੱਸ ਅਤੇ ਦਸਤਾਰ ਮੁਕਾਬਲੇ ਕਰਵਾਏ ਜਾ ਹਨ। ਇਸ ਮੌਕੇ ਅਮਨਪਾਲ ਸਿੰਘ ਨਾਹਨਹੇੜੀ, ਬਲਵੀਰ ਸਿੰਘ ਮੈੜਾਂ, ਭੁਪਿੰਦਰ ਹਾਂਸ, ਮਨਦੀਪ ਸਿੰਘ ਕਿੱਕੀ, ਸਰਬਜੀਤ ਸਿੰਘ ਮੈਣਮਾਜਰੀ, ਬਹਾਦਰ ਸਿੰਘ ਦੇਦੜਾਂ, ਦਲਵਿੰਦਰ ਸਿੰਘ ਮੀਤ ਪ੍ਰਧਾਨ, ਬਾਦਲ ਸਿੰਘ ਸੋਮਲ, ਗਗਨਦੀਪ ਸਿੰਘ ਖਜ਼ਾਨਚੀ, ਸੁਪਿੰਦਰ ਸਿੰਘ ਸਕੱਤਰ, ਕਮਲਦੀਪ ਸਿੰਘ, ਦਵਿੰਦਰ ਸਿੰਘ, ਜਗਦੀਸ਼ ਸਿੰਘ ਲੂਲੋਂ, ਜਸਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਪੁਸ਼ਪਿੰਦਰ ਸਿੰਘ, ਗੁਰਧਿਆਨ ਸਿੰਘ, ਸਵਰਨ ਸਿੰਘ ਸ਼ਿਵਦਾਸਪੁਰ, ਸੁਖਜੀਤ ਸਿੰਘ ਕੋਟਲਾ, ਸੰਤ ਸਿੰਘ ਨੰਦਪੁਰ, ਹਰਿੰਦਰ ਸਿੰਘ ਕੱਕਾ, ਕਮਲਦੀਪ ਸਿੰਘ, ਪ੍ਰਦੀਪ ਸਿੰਘ ਸਰਪੰਚ ਨੰਦਪੁਰ ਅਤੇ ਜਸਪਿੰਦਰ ਸਿੰਘ ਆਦਿ ਮੌਜੂਦ ਸਨ।
Advertisement
Advertisement