‘ਆਪ’ ਸਰਕਾਰ ਨੇ 10 ਚੋਣ ਵਾਅਦੇ ਪੁਗਾਏ: ਗੈਰੀ ਬੜਿੰਗ
ਵਿਧਾਇਕ ਨੇ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ
Advertisement
ਅਮਲੋਹ ਹਲਕੇ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਜ਼ਿਲ੍ਹਾ ਪਰਿਸ਼ਦ ਦੇ ਸੌਟੀ ਜ਼ੋਨ ਤੋਂ ਉਮੀਦਵਾਰ ਅਮਨਦੀਪ ਕੌਰ ਗਰੇਵਾਲ ਡਡਹੇੜੀ ਤੇ ਬਲਾਕ ਸਮਿਤੀ ਦੇ ਖਨਿਆਣ ਜ਼ੋਨ ਤੋਂ ਕਰਮਜੀਤ ਕੌਰ ਸ਼ੇਰਗਿੱਲ ਦੇ ਹੱਕ ਵਿਚ ਪਿੰਡ ਮਾਜਰੀ ਕਿਸਨੇ ਵਾਲੀ ਅਤੇ ਮਾਜਰੀ ਅਰਾਈਆਂ ਵਿਚ ਚੋਣ ਮੀਟਿੰਗਾਂ ਮੌਕੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜਿਹੜੇ 11 ਵਾਅਦੇ ਕੀਤੇ ਸਨ ਉਨ੍ਹਾਂ ’ਚੋਂ 10 ਪੂਰੇ ਕਰ ਦਿਤੇ ਤੇ ਔਰਤਾਂ ਦਾ 1 ਹਜ਼ਾਰ ਰੁਪਏ ਮਹੀਨੇ ਦਾ ਵਾਆਦਾ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਸਮੇਂ ਅਖੀਰਲੇ 6 ਮਹੀਨੇ ਦੌਰਾਨ ਨਾਮਾਤਰ ਕੰਮ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਦਾ ਸੀ। ਇਸ ਮੌਕੇ ਇਕਬਾਲ ਸਿੰਘ ਅੰਨੀਆਂ, ਅਮਨਿੰਦਰ ਸਿੰਘ ਸਰਪੰਚ ਡਡਹੇੜੀ, ਸਲਾਣੀ ਜ਼ੋਨ ਤੋਂ ਉਮੀਦਵਾਰ ਗੁਰਬਚਨ ਸਿੰਘ, ਬਲਾਕ ਪ੍ਰਧਾਨ ਗੁਰਸੇਵਕ ਸਿੰਘ ਮੁੱਢੜੀਆਂ, ਦਵਿੰਦਰ ਸਿੰਘ ਰੰਘੇੜਾ, ਕਰਨੈਲ ਸਿੰਘ ਮੁਢੜੀਆਂ ਅਤੇ ਗੁਰਸਰਨ ਸਿੰਘ ਰੰਘੇੜੀ ਆਦਿ ਨੇ ਸੰਬੋਧਨ ਕੀਤਾ।
Advertisement
Advertisement
