‘ਆਪ’ ਉਮੀਦਵਾਰਾਂ ਦੀ ਮੁਹਿੰਮ ਭਖਾਈ
ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਨੇ ‘ਆਪ’ ਦੇ 13 ਨੰਬਰ ਜ਼ੋਨ ਤੋਂ ਸਮਿਤੀ ਦੇ ਉਮੀਦਵਾਰ ਸਵਰਨ ਸਿੰਘ ਜਟਾਣਾ ਤੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਫਰੀਦ ਦੇ ਹੱਕ ਵਿੱਚ ਪਿੰਡ ਹਾਫਿਜ਼ਾਬਾਦ, ਮਨਜੀਤਪੁਰ, ਕਾਹਨਪੁਰ, ਜਟਾਣਾ, ਭੈਰੋਮਾਜਰਾ, ਖਾਨਪੁਰ...
Advertisement
ਮਾਰਕੀਟ ਕਮੇਟੀ ਚਮਕੌਰ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਨੇ ‘ਆਪ’ ਦੇ 13 ਨੰਬਰ ਜ਼ੋਨ ਤੋਂ ਸਮਿਤੀ ਦੇ ਉਮੀਦਵਾਰ ਸਵਰਨ ਸਿੰਘ ਜਟਾਣਾ ਤੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਫਰੀਦ ਦੇ ਹੱਕ ਵਿੱਚ ਪਿੰਡ ਹਾਫਿਜ਼ਾਬਾਦ, ਮਨਜੀਤਪੁਰ, ਕਾਹਨਪੁਰ, ਜਟਾਣਾ, ਭੈਰੋਮਾਜਰਾ, ਖਾਨਪੁਰ ਤੇ ਮਨਜੀਤਪੁਰ ਵਿੱਚ ਚੋਣ ਪ੍ਰਚਾਰ ਕੀਤਾ। ਸ੍ਰੀ ਸਹੇੜੀ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ’ਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਕੌਂਸਲਰ ਭੁਪਿੰਦਰ ਸਿੰਘ, ਸਰਪੰਚ ਹਰਿੰਦਰ ਸਿੰਘ ਕਾਕਾ, ਪਰਮਜੀਤ ਸਿੰਘ, ਨਿਰਮਲ ਸਿੰਘ ਅਤੇ ਬਲਰਾਜ ਸਿੰਘ ਹਾਜ਼ਰ ਸਨ।
Advertisement
Advertisement
