ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੇਅਰ ਦੀ ਚੋਣ ਲਈ ‘ਆਪ’ ਤੇ ਭਾਜਪਾ ਵਿਚਾਲੇ ਮੁਕਾਬਲਾ

ਮੁਕੇਸ਼ ਕੁਮਾਰ ਚੰਡੀਗੜ੍ਹ, 25 ਜਨਵਰੀ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮ ਲਤਾ ਤੇ...
ਮੇਅਰ ਦੇ ਅਹੁਦੇ ਲਈ ‘ਆਪ’ ਉਮੀਦਵਾਰ ਪ੍ਰੇਮ ਲਤਾ
Advertisement

ਮੁਕੇਸ਼ ਕੁਮਾਰ

ਚੰਡੀਗੜ੍ਹ, 25 ਜਨਵਰੀ

Advertisement

ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਕੌਂਸਲਰ ਪ੍ਰੇਮ ਲਤਾ ਤੇ ਭਾਜਪਾ ਕੌਂਸਲਰ ਹਰਪ੍ਰੀਤ ਕੌਰ ਬਬਲਾ ਵਿਚਕਾਰ ਮੁਕਾਬਲਾ ਹੋਵੇਗਾ।

ਭਾਜਪਾ ਵੱਲੋਂ ਮੇਅਰ ਦੇ ਅਹੁਦੇ ਲਈ ਕੌਂਸਲਰ ਹਰਪ੍ਰੀਤ ਕੌਰ ਬਬਲਾ, ਸੀਨੀਅਰ ਡਿਪਟੀ ਮੇਅਰ ਲਈ ਵਿਮਲਾ ਦੂਬੇ ਅਤੇ ਡਿਪਟੀ ਮੇਅਰ ਲਈ ਲਖਵੀਰ ਸਿੰਘ ‘ਬਿੱਲੂ’ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਦੂਜੇ ਪਾਸੇ ਮੇਅਰ ਦੀ ਚੋਣ ਲਈ ਇਸ ਵਾਰ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਕੀਤੇ ਗਏ ਗੱਠਜੋੜ ਤਹਿਤ ਮੇਅਰ ਦੇ ਅਹੁਦੇ ਲਈ ‘ਆਪ’ ਦੀ ਕੌਂਸਲਰ ਪ੍ਰੇਮ ਲਤਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਕੌਂਸਲਰ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਕੌਂਸਲਰ ਤਰੁਣਾ ਮਹਿਤਾ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ। ਮੇਅਰ ਦੀਆਂ ਚੋਣਾਂ 30 ਜਨਵਰੀ ਨੂੰ ਸਵੇਰੇ 11 ਵਜੇ ਨਿਗਮ ਭਵਨ ਵਿਖੇ ਸਦਨ ਹਾਲ ’ਚ ਹੋਣੀਆਂ ਹਨ। ਚੋਣਾਂ ਵਿੱਚ ਨਿਗਮ ਵਿੱਚ ਚੁਣੇ ਹੋਏ 35 ਕੌਂਸਲਰ ਬੈਲਟ ਪੇਪਰ ਰਾਹੀਂ ਵੋਟਿੰਗ ਕਰਕੇ ਮੇਅਰ ਸਮੇਤ ਸਿਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕਰਨਗੇ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਚੋਣ 24 ਜਨਵਰੀ ਨੂੰ ਹੋਣੀ ਸੀ ਜਿਸ ਲਈ ਭਾਜਪਾ ਤੇ ਕਾਂਗਰਸੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਭਰੀਆਂ ਸਨ। ਉਮੀਦਵਾਰਾਂ ਵੱਲੋਂ ਅੱਜ ਮੁੜ ਨਾਮਜ਼ਦਗੀਆਂ ਦਾਖਲ ਕਰਨ ਮਗਰੋਂ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਇਸ ਵਾਰ ਸਿਰਫ਼ ਆਮ ਆਦਮੀ ਪਾਰਟੀ ਹੀ ਮੇਅਰ ਦੀ ਚੋਣ ਜਿੱਤੇਗੀ। ‘ਆਪ’ ਦੀ ਮੇਅਰ ਉਮੀਦਵਾਰ ਪ੍ਰੇਮਲਤਾ ਨੇ ਕਿਹਾ ਕਿ ਜੇਕਰ ਉਹ ਜਿੱਤਦੀ ਹੈ ਤਾਂ ਉਹ ਚੰਡੀਗੜ੍ਹ ਲਈ ਕੰਮ ਕਰੇਗੀ ਅਤੇ ਆਪਣੇ ਸੀਨੀਅਰ ਅਤੇ ਸਾਥੀ ਕੌਂਸਲਰਾਂ ਦੀ ਸਲਾਹ ਨਾਲ ਕੰਮ ਕਰੇਗੀ।

ਮੇਅਰ ਦਾ ਅਹੁਦਾ ਜਿੱਤਣਾ ‘ਆਪ’ ਲਈ ਚੁਣੌਤੀ

ਮੇਅਰ ਦੇ ਅਹੁਦੇ ’ਤੇ ਜਿੱਤ ਨੂੰ ਲੈ ਕੇ ‘ਆਪ’ ਤੇ ਭਾਜਪਾ ਆਪਣੇ-ਆਪਣੇ ਦਾਅਵੇ ਕਰ ਰਹੀਆਂ ਹਨ ਪਰ ‘ਆਪ’ ਲਈ ਇਹ ਕੰਮ ਚੁਣੌਤੀ ਭਰਿਆ ਹੋ ਸਕਦਾ ਹੈ। ਸੂਤਰਾਂ ਅਨੁਸਾਰ ‘ਆਪ’ ਵੱਲੋਂ ਪ੍ਰੇਮਲਤਾ ਨੂੰ ਮੇਅਰ ਲਈ ਆਪਣਾ ਉਮੀਦਵਾਰ ਐਲਾਨੇ ਜਾਣ ਮੌਕੇ ਮੇਅਰ ਦੇ ਅਹੁਦੇ ਲਈ ਇੱਕ ਹੋਰ ਦਾਅਵੇਦਾਰ ਸਮੇਤ ਕਾਂਗਰਸ ਦੇ ਕੌਂਸਲਰਾਂ ’ਚ ਅਸੰਤੁਸ਼ਟੀ ਦੇਖੀ ਗਈ ਹੈ। ਫਿਲਹਾਲ ਕੋਈ ਵੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਸੂਤਰਾਂ ਮੁਤਾਬਕ ਪੰਜਾਬ ਭਵਨ ’ਚ ਮੀਟਿੰਗ ਦੌਰਾਨ ਜਦੋਂ ਪ੍ਰੇਮਲਤਾ ਦੇ ਨਾਮ ਦਾ ਐਲਾਨਿਆ ਗਿਆ ਤਾਂ ਪਾਰਟੀ ਦੀ ਇੱਕ ਮਹਿਲਾ ਕੌਂਸਲਰ ਨੇ ਨਾਰਾਜ਼ਗੀ ਜਤਾਈ ਸੀ। ਦੂਜੇ ਪਾਸੇ ‘ਆਪ’ ਕੌਂਸਲਰ ਅਤੇ ਮੇਅਰ ਉਮੀਦਵਾਰ ਦੀ ਦਾਅਵੇਦਾਰ ਅੰਜੂ ਕਤਿਆਲ ਨੇ ਨਾਮਜ਼ਦੀਆਂ ਮੌਕੇ ਗ਼ੈਰਹਾਜ਼ਰ ਸੀ। ਹਾਲਾਂਕਿ ਦੇਰ ਸ਼ਾਮ ਕਤਿਆਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੇਰੀ ਦੀ ਸਿਹਤ ਖਰਾਬ ਸੀ ਜਿਸ ਕਾਰਨ ਮੈਂ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਮੌਜੂਦ ਨਹੀਂ ਸੀ।’’

ਪਿਛਲੇ ਇੱਕ ਸਾਲ ’ਚ ਸ਼ਹਿਰ ਪਛੜ ਗਿਆ ਹੈ: ਬਬਲਾ

ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨਾਮਜ਼ਦਗੀ ਕਾਗਜ਼ ਦਾਖਲ ਕਰਦੇ ਹੋਏੇ। -ਫੋਟੋਆਂ: ਰਵੀ ਕੁਮਾਰ

ਭਾਜਪਾ ਵੱਲੋਂ ਮੇਅਰ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਸ਼ਹਿਰ ਪਛੜ ਗਿਆ ਹੈ। ਬਬਲਾ ਨੇ ਕਿਹਾ, ‘‘ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਕਾਰਪੋਰੇਸ਼ਨ ਵਿੱਚ ਹੋਰ ਫੰਡ ਨਿਵੇਸ਼ ਕਰਨ ਦੀ ਕੋਸ਼ਿਸ਼ ਕਰੇਗੀ। ‘ਆਪ’ ਦੇ ਮੇਅਰ ਕੁਲਦੀਪ ਕੁਮਾਰ ਦਾ ਕੰਮ ਕਰਨ ਦਾ ਆਪਣਾ ਅੰਦਾਜ਼ ਹੈ।’’ ਦੂਜੇ ਪਾਸੇ ਭਾਜਪਾ ਬੁਲਾਰੇ ਨਰੇਸ਼ ਅਰੋੜਾ ਨੇ ਕਿਹਾ ਕਿ ‘ਆਪ’ ਇੱਕਜੁੱਟ ਨਹੀਂ ਹੈ। ‘ਆਪ’ ਦੀ ਉਮੀਦਵਾਰ ਨੂੰ ਮੇਅਰ ਦਾ ਅਹੁਦਾ ਪ੍ਰਾਪਤ ਕਰਨ ਲਈ ਵੀ ਸੰਘਰਸ਼ ਕਰਨਾ ਪਵੇਗਾ।

Advertisement