‘ਆਪ’ ਵੱਲੋਂ ਵਿਦਿਆਰਥੀ ਵਿੰਗ ਦਾ ਐਲਾਨ
ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਵਿਦਿਆਰਥੀ ਵਿੰਗ ਏਐੱਸਏਪੀ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਚੰਡੀਗੜ੍ਹ ‘ਆਪ’ ਦੇ ਇੰਚਾਰਜ ਜਰਨੈਲ ਸਿੰਘ ਤੇ ਚੰਡੀਗੜ੍ਹ ਦੇ ਪ੍ਰਧਾਨ ਵਿਜੈ ਪਾਲ ਸਿੰਘ ਵੱਲੋਂ ਕੀਤਾ ਗਿਆ...
Advertisement
ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਵਿਦਿਆਰਥੀ ਵਿੰਗ ਏਐੱਸਏਪੀ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਚੰਡੀਗੜ੍ਹ ‘ਆਪ’ ਦੇ ਇੰਚਾਰਜ ਜਰਨੈਲ ਸਿੰਘ ਤੇ ਚੰਡੀਗੜ੍ਹ ਦੇ ਪ੍ਰਧਾਨ ਵਿਜੈ ਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ‘ਆਪ’ ਨੇ ਏਐੱਸਏਪੀ ਦਾ ਪ੍ਰਧਾਨ ਹਰਿੰਦਰ ਸਿੰਘ ਜੌਨੀ ਨੂੰ ਲਗਾਇਆ ਗਿਆ। ਇਸ ਦੇ ਨਾਲ ਹੀ ਗਗਨਦੀਪ ਸਿੰਘ ਬਰਾੜ ਤੇ ਨਵਦੀਪ ਚੌਧਰੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ‘ਆਪ’ ਨੇ ਅਗਮਪ੍ਰੀਤ ਕੌਰ, ਦੀਪਾਂਸ਼ੂ ਸ਼ਰਮਾ, ਅਭਿਸ਼ੇਕ ਅਹੂਜਾ, ਵਿਕਰਮ ਸਿੰਘ, ਯਸ਼ਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਪ੍ਰਿੰਸ ਚੌਧਰੀ ਨੂੰ ਜਨਰਲ ਸਕੱਤਰ ਅਤੇ ਕਵਲਪ੍ਰੀਤ ਜੱਜ ਨੂੰ ਜਥੇਬੰਦਕ ਸਕੱਤਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪ੍ਰਭਨੂਰ ਸਿੰਘ, ਪਲਕ ਸਿੰਗਲਾ, ਹਰਿਤਵਿਜ ਚੌਬੇ, ਅਰਪਿਤ ਠਾਕਰ, ਆਕਾਸ਼ਦੀਪ ਸਿੰਘ ਨੂੰ ਸੰਯੁਕਤ ਸਕੱਤਰ, ਵਤਨਵੀਰ ਸਿੰਘ ਨੂੰ ਬੁਲਾਰਾ ਅਤੇ ਸਨਰੀਤ ਕੌਰ ਨੂੰ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ ਹੈ।
Advertisement
Advertisement