‘ਆਪ’ ਵੱਲੋਂ ਮਹਿਲਾ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ
ਕ੍ਰਿਸ਼ਨਾ ਦੇਵੀ ਗਰੇਵਾਲ ਨੂੰ ਦੋਆਬਾ ਜ਼ੋਨ ਦਾ ਇੰਚਾਰਜ ਲਗਾਇਆ
Advertisement
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੇ ਮਹਿਲਾ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਇਹ ਐਲਾਨ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤਾ ਹੈ। ਇਸ ਦੌਰਾਨ ਮਹਿਲਾ ਵਿੰਗ ਦੇ ਦੋਆਬਾ ਜ਼ੋਨ ਦਾ ਇੰਚਾਰਜ ਕ੍ਰਿਸ਼ਨਾ ਦੇਵੀ ਗਰੇਵਾਲ ਨੂੰ ਲਗਾਇਆ ਗਿਆ ਹੈ। ਇਸ ਤਰ੍ਹਾਂ ਪ੍ਰੀਤੀ ਸ਼ਰਮਾ ਨੂੰ ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਰੀਮਾ ਰਾਨੀ ਨੂੰ ਫਤਿਹਗੜ੍ਹ ਸਾਹਿਬ ਦਾ ਇੰਚਾਰਜ ਲਗਾਇਆ ਗਿਆ ਹੈ। ਇਸੇ ਤਰ੍ਹਾਂ ਪਾਰਟੀ ਵੱਲੋਂ 6 ਹੋਰ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਐਲਾਨੇ ਗਏ ਹਨ।
Advertisement
Advertisement