ਖਿਡਾਰਨ ਹਿਮਾਂਸ਼ੀ ਦਾ ਭਰਵਾਂ ਸਵਾਗਤ
20ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਕਿ 23 ਜੁਲਾਈ ਤੋਂ 29 ਜੁਲਾਈ ਤੱਕ ਸਾਊਥ ਕੋਰੀਆ ਵਿਖੇ ਹੋਈ ਸੀ, ਵਿੱਚ ਭਾਰਤੀ ਟੀਮ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਖਰੜ ਦੀ ਹੋਣਹਾਰ ਖਿਡਾਰਨ ਹਿਮਾਂਸ਼ੀ ਕੌਸਲ ਅਤੇ ਉਸ ਦੇ ਸਾਥੀਆਂ ਦਾ ਖਰੜ...
Advertisement
20ਵੀਂ ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਕਿ 23 ਜੁਲਾਈ ਤੋਂ 29 ਜੁਲਾਈ ਤੱਕ ਸਾਊਥ ਕੋਰੀਆ ਵਿਖੇ ਹੋਈ ਸੀ, ਵਿੱਚ ਭਾਰਤੀ ਟੀਮ ਨੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤਿਆ। ਖਰੜ ਦੀ ਹੋਣਹਾਰ ਖਿਡਾਰਨ ਹਿਮਾਂਸ਼ੀ ਕੌਸਲ ਅਤੇ ਉਸ ਦੇ ਸਾਥੀਆਂ ਦਾ ਖਰੜ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਹਿਮਾਂਸ਼ੀ ਕੌਸਲ ਦੇ ਘਰ ਜਾ ਕੇ ਉਸ ਦਾ ਸਨਮਾਨ ਕੀਤਾ। ਹਿਮਾਂਸ਼ੀ ਦਾ ਸਮੂਹ ਗਿਲਕੋ ਗਰੁੱਪ ਅਤੇ ਰਣਜੀਤ ਸਿੰਘ ਗਿੱਲ ਨੇ ਸਨਮਾਨ ਕੀਤਾ। ਹਿਮਾਂਸ਼ੀ ਇੰਡੀਅਨ ਰੋਲਰ ਹਾਕੀ ਟੀਮ ਦੀ ਗੋਲਕੀਪਰ ਖਰੜ ਤੋਂ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਦੀਪਕ ਕੌਸ਼ਲ ਦੀ ਪੁੱਤਰੀ ਹੈ। ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਕਮਲ ਕਿਸ਼ੋਰ ਸ਼ਰਮਾ, ਅਤੇ ਪਰਮਿੰਦਰ ਸਿੰਘ ਲੌਂਗੀਆ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਅਮਰੀਕ ਸਿੰਘ ਹੈਪੀ ਨੇ ਵੀ ਹਿਮਾਂਸ਼ੀ ਦਾ ਸਵਾਗਤ ਕੀਤਾ।
Advertisement