ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ੀਰਕਪੁਰ ਮੈਰਿਜ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਭਿਆਨਕ ਅੱਗ ਲੱਗੀ

ਮੌਕੇ ’ਤੇ ਪਈਆਂ ਭਾਜੜਾਂ; ਜਾਨੀ ਨੁਕਸਾਨ ਤੋਂ ਬਚਾਅ; ਡਾਕਟਰ ਜੋੜੇ ਦੇ ਵਿਆਹ ਦੀ ਹੋ ਰਹੀ ਸੀ ਪਾਰਟੀ
Advertisement

ਇੱਥੇ ਪੰਚਕੂਲਾ ਹੱਦ ਨੇੜੇ ਇਕ ਮੈਰਿਜ ਪੈਲੇਸ ਵਿੱਚ ਲੰਘੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਅੱਗ ਐਨੀ ਭਿਆਨਕ ਸੀ ਕਿ ਮੌਕੇ ’ਤੇ ਭਾਜੜਾਂ ਪੈ ਗਈਆਂ। ਵਿਆਹ ਵਿਚ ਆਏ ਲੋਕਾਂ ਨੇ ਪੈਲੇਸ ਤੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਘੰਟਿਆਂਬੱਧੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਕੱਤਰ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਗਿਆਰਾਂ ਵਜੇ ਦੇ ਕਰੀਬ ਔਰਾ ਗਾਰਡਨ ਮੈਰਿਜ ਪੈਲੇਸ ਵਿੱਚ ਇੱਕ ਡਾਕਟਰ ਜੋੜੇ ਦਾ ਵਿਆਹ ਸਮਾਗਮ ਹੋ ਰਿਹਾ ਸੀ। ਇਸ ਦੌਰਾਨ ਰਸੋਈ ਵਿੱਚੋ ਅਚਾਨਕ ਧੂਆਂ ਉੱਠਦਾ ਦਿਖਾਈ ਦਿੱਤਾ। ਹੋਟਲ ਸਟਾਫ਼ ਵੱਲੋਂ ਆਪਣੇ ਪੱਧਰ ’ਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਅੱਗ ਕਾਬੂ ਨਹੀਂ ਆਈ ਤਾਂ ਉਨ੍ਹਾਂ ਨੇ ਸਮਝਦਾਰੀ ਕਰਦੇ ਹੋਏ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

Advertisement

ਵਿਆਹੇ ਜੋੜੇ ਨੂੰ ਸੁਰੱਖਿਅਤ ਗੱਡੀ ਵਿਚ ਘਰ ਭੇਜ ਦਿੱਤਾ ਗਿਆ ਜਿਸ ਮਗਰੋਂ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਨੂੰ ਕੱਢਿਆ ਗਿਆ। ਅੱਗ ਐਨੀ ਭਿਆਨਕ ਸੀ ਕਿ ਉਸ ਨੇ ਸਾਰੇ ਪੈਲੇਸ ਨੂੰ ਆਪਣੀ ਲਪੇਟ ਵਿੱਚ ਲੈਣ ਮਗਰੋਂ ਨੇੜਲੇ ਪੈਲੇਸ ਸੇਖੋਂ ਬੈਂਕੁਏਟ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ੀਰਕਪੁਰ, ਡੇਰਾਬੱਸੀ ਅਤੇ ਪੰਚਕੂਲਾ ਤੋਂ ਆਈ ਦਰਜਨ ਦੇ ਕਰੀਬ ਗੱਡੀਆਂ ਨੇ ਘੰਟਿਆਂਬੱਧੀ ਮਿਹਨਤ ਕਰਕੇ ਅੱਗ ’ਤੇ ਕਾਬੂ ਪਾਇਆ।

ਮੌਕੇ ’ਤੇ ਪਹੁੰਚੇ ਏਐਸਪੀ ਜ਼ੀਰਕਪੁਰ ਗਜਲਪ੍ਰੀਤ ਕੌਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗ ਰਸੋਈ ਤੋਂ ਸ਼ੁਰੂ ਹੋਈ ਜਿਸ ਨੇ ਪੂਰੇ ਪੈਲੇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਮਹਿਮਾਨਾਂ ਨੇ ਦੱਸਿਆ ਕਿ ਅੱਗ ਨੇੜੇ ਇਕ ਵਿਆਹ ਸਮਾਗਮ ਦੌਰਾਨ ਚਲਾਈ ਜਾ ਰਹੀ ਆਤਿਸ਼ਬਾਜ਼ੀ ਕਾਰਨ ਲੱਗੀ ਹੈ।

Advertisement
Tags :
Marriage palace fireZirakpur Fireਜ਼ੀਰਕਪੁਰਜ਼ੀਰਕਪੁਰ ਖ਼ਬਰਾਂਜ਼ੀਰਕਪੁਰ ਮੈਰਿਜ ਪੈਲੇਸ ਅੱਗਵਿਆਹ ਸਮਾਗਮ
Show comments