ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੂਜੇ ਦਿਨ ਵੱਡੀ ਗਿਣਤੀ ਲੋਕਾਂ ਨੇ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ’ ਦਾ ਲਿਆ ਲਾਹਾ

ਲੋਕਾਂ ਨੇ ਪਲਾਟ, ਫਲੈਟ ਅਤੇ ਕਾਰੋਬਾਰੀ ਸਾਈਟਾਂ ਦੀ ਖ਼ਰੀਦੋ-ਫਰੋਖ਼ਤ ਲਈ ਇੱਕੋ ਛੱਤ ਹੇਠਾਂ ਦੋ ਦਰਜਨ ਕੰਪਨੀਆਂ ਨਾਲ ਕੀਤਾ ਸੰਪਰਕ
‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ’ ਦੌਰਾਨ ਸਟਾਲ ਤੋਂ ਜਾਣਕਾਰੀ ਹਾਸਲ ਕਰਦੇ ਹੋਏ ਲੋਕ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 22 ਫਰਵਰੀ

Advertisement

ਚੰਡੀਗੜ੍ਹ ਦੇ ਸੈਕਟਰ-34 ਵਿੱਚ ਲਾਏ ਗਏ ਤਿੰਨ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ-2025’ ਦੇ ਦੂਜੇ ਦਿਨ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਦੌਰਾਨ ਲੋਕਾਂ ਨੇ ਪਲਾਟ, ਫਲੈਟ ਤੇ ਕਾਰੋਬਾਰੀ ਸਾਈਟਾਂ ਦੀ ਖ਼ਰੀਦੋ-ਫਰੋਖ਼ਤ ਲਈ ਇੱਕੋ ਛੱਤ ਹੇਠਾਂ ਦੋ ਦਰਜਨ ਤੋਂ ਵੱਧ ਰੀਅਲ ਅਸਟੇਟ ਕੰਪਨੀਆਂ ਨਾਲ ਸੰਪਰਕ ਕੀਤਾ। ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਮੈਨੇਜਰ (ਸੇਲਜ਼) ਰਾਹੁਲ ਸ਼ਰਮਾ ਨੇ ਦੱਸਿਆ ਕਿ ਹੈਂਪਟਨ ਵੱਲੋਂ ਲੋਕਾਂ ਨੂੰ ਲੁਧਿਆਣਾ ਵਿੱਚ ਘੱਟ ਦਰਾਂ ’ਤੇ ਇਕ ਬੀਐੱਚਕੇ, ਦੋ ਬੀਐੱਚਕੇ ਅਤੇ ਤਿੰਨ ਬੀਐੱਚਕੇ ਫਲੈਟ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਪ੍ਰਾਜੈਕਟ ਵਿੱਚ ਲੋਕਾਂ ਨੂੰ ਸਕੂਲ, ਸ਼ਾਪਿੰਗ ਕੰਪਲੈਕਸ, ਹਸਪਤਾਲ ਤੇ ਹੋਰ ਮੁੱਢਲੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਹੈਂਪਟਨ ਵੱਲੋਂ ਜਲਦੀ ਹੀ ਚੰਡੀਗੜ੍ਹ ਰੋਡ ਲੁਧਿਆਣਾ ’ਤੇ ਹੈਂਪਟਨ ਸਟੇਟ ਨਾਮ ਤੋਂ ਕਮਰਸ਼ੀਅਲ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ। ਓਮੈਕਸ ਦੇ ਡੀਜੀਐੱਮ ਵਿਕਰਮ ਨੇ ਕਿਹਾ ਕਿ ਨਿਊ ਚੰਡੀਗੜ੍ਹ ਵਿੱਚ 1100 ਏਕੜ ਵਿੱਚ ਰਿਹਾਇਸ਼ੀ ਤੇ ਵਪਾਰਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਥੇ ਲੋਕਾਂ ਨੂੰ ਰਿਹਾਇਸ਼ੀ ਤੇ ਵਪਾਰਕ ਪਲਾਟ ਮੁਹੱਈਆ ਕਰਵਾਏ ਜਾ ਰਹੇ ਹਨ।

ਜੇਐੱਲਪੀਐੱਲ ਦੇ ਮੈਨੇਜਰ (ਸੇਲਜ਼) ਨਿਸ਼ਾਂਤ ਚੌਪੜਾ ਅਤੇ ਮਾਰਕੀਟਿੰਗ (ਹੈੱਡ) ਅਮੋਲੀਕਾ ਨੇ ਕਿਹਾ ਕਿ ਉਹ ਏਅਰਪੋਰਟ ਰੋਡ ਸੈਕਟਰ-66 ਨੇੜੇ ਫਾਲਕਨ ਵਿਊ ਦੇ ਨਾਮ ਤੋਂ ਪ੍ਰਾਜੈਕਟ ਲੈ ਕੇ ਆਏ ਹਨ। 34 ਏਕੜ ਦੇ ਇਸ ਪ੍ਰਾਜੈਕਟ ਵਿੱਚ 18 ਏਕੜ ਓਪਨ ਤੇ ਹਰਿਆਵਲ ਖੇਤਰ ਹੈ। ਇਸ ਪ੍ਰਾਜੈਕਟ ਵਿੱਚ ਤਿੰਨ 1 ਬੀਐੱਚਕੇ ਅਤੇ 4 1 ਬੀਐੱਚਕੇ ਫਲੈਟ ਹਨ। ਇਸ ਪ੍ਰਾਜੈਕਟ ਵਿੱਚ ਟ੍ਰਾਈਸਿਟੀ ਦਾ ਸਭ ਤੋਂ ਵੱਡਾ ਕਲੱਬ ਹਾਊਸ ਅਤੇ ਮਿਨੀ ਗੋਲਫ਼ ਰੇਂਜ ਵੀ ਸਥਾਪਤ ਕੀਤਾ ਗਿਆ ਹੈ। ਇਸ ਵਿੱਚ ਮੌਜੂਦਾ ਸਮੇਂ 800 ਪਰਿਵਾਰ ਰਹਿ ਰਹੇ ਹਨ।

ਰੌਇਲ ਅਸਟੇਟ ਗਰੁੱਪ ਦੇ ਸੇਲਜ਼ ਹੈੱਡ ਨੀਰਜ ਕੁਮਾਰ ਨੇ ਕਿਹਾ ਕਿ ਉਹ ਹੁਣ ਤੱਕ 20 ਪ੍ਰਾਜੈਕਟ ਲੋਕਾਂ ਦੇ ਹਵਾਲੇ ਕਰ ਚੁੱਕੇ ਹਨ। ਐਰੋ ਪਲਾਜ਼ਾ ਦੀ ਜਨਰਲ ਮੈਨੇਜਰ ਸੇਲਜ਼ ਜਸਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਏਅਰਪੋਰਟ ਰੋਡ ’ਤੇ ਸਥਿਤ ਐਰੋਸਿਟੀ ਦੇ ਜੀ-ਬਲਾਕ ਵਿੱਚ 5 ਏਕੜ ’ਚ ਕਮਰਸ਼ੀਅਲ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਾਜੈਕਟ ਗਮਾਡਾ ਤੋਂ ਮਾਨਤਾ ਪ੍ਰਾਪਤ ਹੈ। ਇਹ ਪ੍ਰਾਜੈਕਟ 15 ਤੋਂ 18 ਮਹੀਨਿਆਂ ਵਿੱਚ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਦਾਸ ਐਸੋਸੀਏਸ਼ਨ ਦੇ ਮੈਨੇਜਰ ਤੇਜਪਾਲ ਸਿੰਘ ਨੇ ਕਿਹਾ ਕਿ ਉਹ ਨਿਊ ਚੰਡੀਗੜ੍ਹ ਵਿੱਚ ਫਾਰਮ ਹਾਊਸ ਅਤੇ ਮੁੱਲਾਂਪੁਰ ਵਿੱਚ ਦੋ ਬੀਐੱਚਕੇ ਫਲੈਟ ਨਾਲ ਸਬੰਧਤ ਪ੍ਰਾਜੈਕਟ ਲੋਕਾਂ ਦੇ ਹਵਾਲੇ ਕਰ ਰਹੇ ਹਨ। ਫੈਮਿਲੀ ਨੈਸਟ ਰੀਅਲ ਅਸਟੇਟ ਲਿਮਟਿਡ ਦੇ ਰੋਹਿਤ ਨੇ ਕਿਹਾ ਕਿ ਸਮੇਂ ਦੇ ਨਾਲ-ਨਾਲ ਲੋਕਾਂ ਦਾ ਰੁਝਾਨ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਇਨਵੈਸਟਮੈਂਟ ਵੱਲ ਵਧ ਗਿਆ ਹੈ।

ਲੋਕਾਂ ਨੇ ਬੈਂਕਾਂ ਨਾਲ ਵੀ ਕੀਤਾ ਸੰਪਰਕ

ਲੋਕਾਂ ਨੂੰ ਪਲਾਟ, ਫਲੈਟ ਅਤੇ ਕਾਰੋਬਾਰੀ ਸਾਈਟਾਂ ਦੀ ਖਰੀਦੋ-ਫਰੋਖਤ ਦੌਰਾਨ ਲੋਨ ਲੈਣ ਲਈ ਵੱਖ-ਵੱਖ ਬੈਂਕਾਂ ਵਿੱਚ ਪ੍ਰੇਸ਼ਾਨ ਹੁਣਾ ਪੈਂਦਾ ਹੈ ਪਰ ‘ਦਿ ਟ੍ਰਿਬਿਊਨ ਰੀਅਲ ਅਸਟੇਟ ਐਕਸਪੋ’ ਵਿੱਚ ਉਨ੍ਹਾਂ ਨੂੰ ਕਈ ਬੈਂਕਾਂ ਨਾਲ ਵੀ ਸੰਪਰਕ ਕਰਨ ਦਾ ਮੌਕਾ ਮਿਲਿਆ ਹੈ। ਇੰਡੀਅਨ ਬੈਂਕ ਦੀ ਚੀਫ਼ ਮੈਨੇਜਰ ਨਿਧੀ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਬੈਂਕ ਕੋਲ ਹਾਊਸਿੰਗ ਲੋਨ ਹੋਰਨਾਂ ਬੈਂਕਾਂ ਨਾਲੋਂ ਘੱਟ 8.15 ਫ਼ੀਸਦ ਦਰ ’ਤੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਹਾਊਸਿੰਗ ਲੋਨ ਜਾਂ ਹੋਰ ਕਿਸੇ ਕਿਸਮ ਦਾ ਲੋਨ ਦੇਣ ਸਮੇਂ ਲੋਕਾਂ ਨੂੰ ਖੱਜਲ-ਖੁਆਰ ਨਹੀਂ ਕੀਤਾ ਜਾਂਦਾ, ਬਲਕਿ ਫਾਈਲ ਪੂਰੀ ਹੁੰਦੇ ਹੀ ਇਕ ਦਿਨ ਵਿੱਚ ਲੋਨ ਟਰਾਂਸਫਰ ਕਰ ਦਿੱਤਾ ਜਾਂਦਾ ਹੈ।

Advertisement
Show comments