ਸਿਕਲੀਗਰ ਸਿੱਖਾਂ ਦਾ ਜਥਾ ਚਮਕੌਰ ਸਾਹਿਬ ਪੁੱਜਾ
ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਕਰੀਬ 200 ਸਿਕਲੀਗਰ ਸਿੱਖਾਂ ਦਾ ਜਥਾ ਅੱਜ ਚਮਕੌਰ ਸਾਹਿਬ ਪੁੱਜਿਆ। ਇੱਥੇ ਉਨ੍ਹਾਂ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਗੜ੍ਹੀ ਸਾਹਿਬ ਸਣੇ ਹੋਰ ਪਵਿੱਤਰ ਥਾਵਾਂ ’ਤੇ ਮੱਥਾ ਟੇਕਿਆ ਅਤੇ ਚਮਕੌਰ ਦੀ ਜੰਗ ਨਾਲ ਜੁੜੇ ਇਤਿਹਾਸ ਬਾਰੇ...
Advertisement
ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਕਰੀਬ 200 ਸਿਕਲੀਗਰ ਸਿੱਖਾਂ ਦਾ ਜਥਾ ਅੱਜ ਚਮਕੌਰ ਸਾਹਿਬ ਪੁੱਜਿਆ। ਇੱਥੇ ਉਨ੍ਹਾਂ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਅਤੇ ਗੁਰਦੁਆਰਾ ਗੜ੍ਹੀ ਸਾਹਿਬ ਸਣੇ ਹੋਰ ਪਵਿੱਤਰ ਥਾਵਾਂ ’ਤੇ ਮੱਥਾ ਟੇਕਿਆ ਅਤੇ ਚਮਕੌਰ ਦੀ ਜੰਗ ਨਾਲ ਜੁੜੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਪਵਿੱਤਰ ਮੌਕੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਥੇ ਲਈ ਰਹਿਣ, ਖਾਣ-ਪੀਣ ਤੇ ਆਵਾਜਾਈ ਦੇ ਵਧੀਆ ਇੰਤਜ਼ਾਮ ਕੀਤੇ ਗਏ। ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਮੁੱਖ ਸਿੰਘ ਅਤੇ ਪੰਥਕ ਆਗੂ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਨੇ ਜਥੇ ਦੇ ਆਗੂਆਂ ਨਾਲ ਮੁਲਾਕਾਤ ਕੀਤੀ।
Advertisement
Advertisement