ਚੰਡੀਗੜ੍ਹ ਟਾਈਮਜ਼ ਫੈਸ਼ਨ ਵੀਕ ’ਚ ਸ਼ਾਨਦਾਰ ਪ੍ਰਦਰਸ਼ਨ
ਸੀ ਜੀ ਸੀ ਯੂਨੀਵਰਸਿਟੀ, ਮੁਹਾਲੀ ਦੇ ਫੈਸ਼ਨ ਡਿਜ਼ਾਈਨ ਵਿਭਾਗ ਨੇ ਚੰਡੀਗੜ੍ਹ ਟਾਈਮਜ਼ ਫੈਸ਼ਨ ਵੀਕ ਵਿੱਚ ਆਪਣੇ ਆਧੁਨਿਕ ਅਤੇ ਬੇਬਾਕ ਕੁਲੈਕਸ਼ਨ ‘ਵੈਗਾਬਾਂਡ ਵੋਗ’ ਨਾਲ ਹਰ ਕਿਸੇ ਦਾ ਧਿਆਨ ਖਿੱਚਿਆ। ਇਸ ਕੁਲੈਕਸ਼ਨ ਨੇ ਨਵੀਂ ਪੀੜ੍ਹੀ ਦੀ ਹਿੰਮਤ, ਰਚਨਾਤਮਕ ਸੋਚ ਅਤੇ ਸਸਤੇ ਫੈਸ਼ਨ...
Advertisement
ਸੀ ਜੀ ਸੀ ਯੂਨੀਵਰਸਿਟੀ, ਮੁਹਾਲੀ ਦੇ ਫੈਸ਼ਨ ਡਿਜ਼ਾਈਨ ਵਿਭਾਗ ਨੇ ਚੰਡੀਗੜ੍ਹ ਟਾਈਮਜ਼ ਫੈਸ਼ਨ ਵੀਕ ਵਿੱਚ ਆਪਣੇ ਆਧੁਨਿਕ ਅਤੇ ਬੇਬਾਕ ਕੁਲੈਕਸ਼ਨ ‘ਵੈਗਾਬਾਂਡ ਵੋਗ’ ਨਾਲ ਹਰ ਕਿਸੇ ਦਾ ਧਿਆਨ ਖਿੱਚਿਆ। ਇਸ ਕੁਲੈਕਸ਼ਨ ਨੇ ਨਵੀਂ ਪੀੜ੍ਹੀ ਦੀ ਹਿੰਮਤ, ਰਚਨਾਤਮਕ ਸੋਚ ਅਤੇ ਸਸਤੇ ਫੈਸ਼ਨ ਪ੍ਰਤੀ ਵਚਨਬੱਧਤਾ ਨੂੰ ਸ਼ਾਨਦਾਰ ਢੰਗ ਨਾਲ ਦਰਸਾਇਆ। ਵਿਦਿਆਰਥੀਆਂ ਨੇ ਪੁਰਾਣੇ ਬਲੇਜ਼ਰਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਰੀਸਾਈਕਲਿੰਗ ਦੀ ਕਲਾ ਨੂੰ ਨਵੀਂ ਉਚਾਈਆਂ ‘ਤੇ ਪਹੁੰਚਾਇਆ। ਸੀ ਜੀ ਸੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਰੀਵਾਲ ਨੇ ਫ਼ੈਸ਼ਨ ਵਿਭਾਗ ਦੇ ਵਿਦਿਆਰਥੀਆਂ ਦੀ ਵਿਲੱਖਣ ਪੇਸ਼ਕਾਰੀ ਦੀ ਸਰਾਹਨਾ ਕੀਤੀ।
Advertisement