ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਦਾਮ ਵਿੱਚ ਅੱਗ ਲੱਗੀ; ਦੋ ਮੌਤਾਂ

ਚੰਡੀਗੜ੍ਹ ਦੇ ਸਨਅਤੀ ਖੇਤਰ ’ਚ ਵਾਪਰੀ ਘਟਨਾ; ਤਿੰਨ ਲੜਕੀਆਂ ਜ਼ੇਰੇ ਇਲਾਜ
ਵਿਰਲਾਪ ਕਰਦੇ ਹੋਏ ਮ੍ਰਿਤਕ ਲੜਕੀ ਦੇ ਮਾਪੇ (ਇਨਸੈੱਟ) ਜੋਤੀ ਦੀ ਫਾਈਲ ਫੋਟੋ। -ਫੋਟੋ: ਰਵੀ ਕੁਮਾਰ
Advertisement

ਮੁਕੇਸ਼ ਕੁਮਾਰ

ਚੰਡੀਗੜ੍ਹ, 24 ਜੁਲਾਈ

Advertisement

ਚੰਡੀਗੜ੍ਹ ਦੇ ਸਨਅਤੀ ਖੇਤਰ ਫੇਜ਼ ਦੋ ਦੇ ਪਲਾਟ ਨੰਬਰ 26/3 ਵਿੱਚ ਰਜਾਈਆਂ ਅਤੇ ਗੱਦਿਆਂ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਦੋ ਲੜਕੀਆਂ ਦੀ ਮੌਤ ਹੋ ਗਈ ਅਤੇ ਤਿੰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।

ਮਿਲੀ ਜਾਣਕਾਰੀ ਅਨੁਸਾਰ ਇਥੇ ਸਨਅਤੀ ਖੇਤਰ ਸਥਿਤ ਇਸ ਪਲਾਟ ਦੀ ਬੇਸਮੈਂਟ ਵਿੱਚ ਬਣੇ ਰਜਾਈਆਂ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਨਾਲ ਉੱਥੇ ਚਾਰੇ ਪਾਸੇ ਧੂੰਆਂ ਫੈਲ ਗਿਆ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਜਾਣਕਾਰੀ ਮੁਤਾਬਕ ਅੱਗ ਅਤੇ ਜ਼ਿਆਦਾ ਧੂੰਏਂ ਕਾਰਨ ਮੌਕੇ ’ਤੇ ਮੌਜੂਦ ਪੰਜ ਲੜਕੀਆਂ ਬੇਹੋਸ਼ ਹੋ ਗਈਆਂ ਸਨ ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਦੋ ਲੜਕੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ’ਚ ਇਕ ਲੜਕੀ ਦਾ ਨਾਂ ਜੋਤੀ ਅਤੇ ਦੂਜੀ ਦਾ ਨਾਮ ਸੁਹਾਨੀ ਦੱਸਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਬਾਕੀ ਦੀਆਂ ਤਿੰਨ ਲੜਕੀਆਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਦੀ ਪਛਾਣ ਸਪਨਾ, ਕਿਰਨ ਅਤੇ ਅਨੀਤਾ ਵਜੋਂ ਹੋਈ ਹੈ। ਫਾਇਰ ਬ੍ਰਿਗੇਡ ਦੀ ਟੀਮ ਨੂੰ ਅੱਗ ਬੁਝਾਉਣ ਲਈ ਕਾਫੀ ਜੱਦੋ ਜਹਿਦ ਕਰਨੀ ਪਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ ਦੋ ਘੰਟੇ ’ਚ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਅੱਗ ਰਜਾਈਆਂ ਅਤੇ ਗੱਦਿਆਂ ਦੇ ਗੋਦਾਮ ਦੇ ਬੇਸਮੈਂਟ ਵਿੱਚ ਲੱਗੀ, ਜੋ ਹੌਲੀ-ਹੌਲੀ ਭੜਕਦੀ ਗਈ ਗਈ ਅਤੇ ਅੱਗ ਲੱਗਣ ਨਾਲ ਚਾਰੇ ਪਾਸੇ ਸੰਘਣਾ ਧੂੰਆਂ ਫੈਲ ਗਿਆ।

Advertisement
Tags :
industrial area fire
Show comments