ਜਨ ਹਿੱਤ ਵਿਕਾਸ ਮੰਚ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ
ਸ਼ਹਿਰ ’ਚ ਲੱਗਦੇ ਜਾਮ ਦੀ ਸਮੱਸਿਆ ਹੱਲ ਕਰਨ ਦੀ ਮੰਗ
Advertisement
ਜਨ ਹਿੱਤ ਵਿਕਾਸ ਮੰਚ ਖਰੜ ਦਾ ਛੇ ਮੈਂਬਰੀ ਵਫ਼ਦ ਪ੍ਰਧਾਨ ਰਣਜੀਤ ਸਿੰਘ ਹੰਸ ਅਤੇ ਜਨਰਲ ਸਕੱਤਰ ਬਿਰਜ ਮੋਹਣ ਸ਼ਰਮਾ ਦੀ ਅਗਵਾਈ ਵਿੱਚ ਐੱਸਡੀਐੱਮ ਖਰੜ ਦਿਵਿਆ ਪੀ ਨੂੰ ਮਿਲਿਆ। ਵਫ਼ਦ ਨੇ ਐੱਸਡੀਐੱਮ ਤੋਂ ਸ਼ਹਿਰ ਦੇ ਸਾਰੇ ਰਸਤਿਆਂ ’ਤੇ ਲੱਗਦੇ ਜਾਮ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਤਿਉਹਾਰਾਂ ਕਾਰਨ ਦੁਕਾਨਾਂ ਦੇ ਬਾਹਰ ਰੱਖੇ ਸਾਮਾਨ ਕਾਰਨ ਆਵਾਜਾਈ ਦੀ ਸਮੱਸਿਆ ਬਣੀ ਹੋਈ ਹੈ। ਪਾਰਕਿੰਗ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਸੜਕਾਂ ’ਤੇ ਗੱਡੀਆਂ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਹੜੀਆਂ-ਫੜ੍ਹੀਆਂ ਨਗਰ ਕੌਂਸਲ ਵੱਲੋਂ ਨਿਰਧਾਰਤ ਕੀਤੀ ਜਗ੍ਹਾ ’ਤੇ ਹੀ ਖੜਨ।
Advertisement
ਖਾਨਪੁਰ ਵਾਸੀਆਂ ਵੱਲੋਂ ਸਤਵੰਤ ਸਿੰਘ ਦੇ ਨਾਂ ਇੱਕ ਦਰਖਾਸਤ ਵੀ ਐੱਸਡੀਐੱਮ ਨੂੰ ਦਿੱਤੀ ਗਈ ਕਿ ਵਾਰਡ ਬੰਦੀ ਕਰਨ ਸਮੇਂ ਸਾਰੇ ਪਿੰਡ ਨੂੰ ਤਿੰਨ ਵਾਰਡਾਂ ਦੀ ਥਾਂ ਇੱਕ ਵਾਰਡ ਵਿੱਚ ਹੀ ਰੱਖਿਆ ਜਾਵੇ।
ਐੱਸਡੀਐੱਮ ਨੇ ਵਫ਼ਦ ਨੂੰ ਵਿਸ਼ਵਾਸ ਦੁਵਾਇਆ ਕਿ ਜਲਦੀ ਹੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਫਦ ਵਿੱਚ ਹਰਮੇਲ ਸਿੰਘ, ਸੇਵਾ ਸਿੰਘ, ਸਤਵੰਤ ਸਿੰਘ ਅਤੇ ਬਲਜੀਤ ਸਿੰਘ ਸ਼ਾਮਲ ਸਨ।
Advertisement