ਚੰਡੀਗੜ੍ਹ ਦੀ ਸੁਖਨਾ ਝੀਲ ਕੋਲੋਂ ਬੰਬ ਮਿਲਿਆ
ਆਤਿਸ਼ ਗੁਪਤਾ ਚੰਡੀਗੜ੍ਹ, 6 ਜੁਲਾਈ ਸੈਕਟਰ-26 ਵਿੱਚ ਸਥਿਤ ਬਾਪੂ ਧਾਮ ਕਲੋਨੀ ਤੇ ਸ਼ਾਸਤਰੀ ਨਗਰ ਦੇ ਪਿਛਲੇ ਪਾਸੇ ਤੋਂ ਲੰਘਦੀ ਸੁਖਨਾ ਚੋਅ ਦੇ ਕੰਡੇ ਤੋਂ ਬੰਬ ਸ਼ੈੱਲ ਮਿਲਿਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।...
Advertisement
ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ
Advertisement
ਸੈਕਟਰ-26 ਵਿੱਚ ਸਥਿਤ ਬਾਪੂ ਧਾਮ ਕਲੋਨੀ ਤੇ ਸ਼ਾਸਤਰੀ ਨਗਰ ਦੇ ਪਿਛਲੇ ਪਾਸੇ ਤੋਂ ਲੰਘਦੀ ਸੁਖਨਾ ਚੋਅ ਦੇ ਕੰਡੇ ਤੋਂ ਬੰਬ ਸ਼ੈੱਲ ਮਿਲਿਆ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉੱਧਰ ਬੰਬ ਸ਼ੈੱਲ ਮਿਲਣ ਦੀ ਜਾਣਕਾਰੀ ਮਿਲਦੇ ਹੀ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਰਾਹ ਸੀਲ ਕਰ ਦਿੱਤੇ ਅਤੇ ਚੰਡੀਗੜ੍ਹ ਪੁਲੀਸ ਨੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਭਾਰਤੀ ਸੈਨਾ ਦੇ ਜਵਾਨਾਂ ਨੇ ਆ ਕੇ ਬੰਬ ਸ਼ੈੱਲ ਦੀ ਜਾਂਚ ਕੀਤੀ ਅਤੇ ਆਪਣੇ ਨਾਲ ਚੰਡੀ ਮੰਦਰ ਵਿੱਚ ਲੈ ਗਏ।
Advertisement