ਪੰਚਾਇਤ ਸਮਿਤੀ ਚੋਣਾਂ ਲਈ ਖਰੜ ਬਲਾਕ ਲਈ 78 ਨਾਮਜ਼ਦਗੀਆਂ
ਪੰਚਾਇਤ ਸਮਿਤੀ ਚੋਣਾਂ ਵਿੱਚ ਖਰੜ ਬਲਾਕ ’ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ 62 ਉਮੀਦਵਾਰਾਂ ਨੇ ਆਪਣੇ ਕਾਗਜ਼ਾਤ ਭਰੇ। ਇਸ ਤੋਂ ਪਹਿਲਾਂ 16 ਉਮੀਦਵਾਰ ਕਾਗਜ਼ਾਤ ਭਰ ਚੁੱਕੇ ਹਨ ਅਤੇ ਇਸ ਤਰ੍ਹਾਂ ਹੁਣ ਕੁੱਲ 78 ਉਮੀਦਵਾਰਾਂ ਨੇ ਆਪਣੇ ਨਾਮਜ਼ਾਦਗੀ...
Advertisement
ਪੰਚਾਇਤ ਸਮਿਤੀ ਚੋਣਾਂ ਵਿੱਚ ਖਰੜ ਬਲਾਕ ’ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ 62 ਉਮੀਦਵਾਰਾਂ ਨੇ ਆਪਣੇ ਕਾਗਜ਼ਾਤ ਭਰੇ। ਇਸ ਤੋਂ ਪਹਿਲਾਂ 16 ਉਮੀਦਵਾਰ ਕਾਗਜ਼ਾਤ ਭਰ ਚੁੱਕੇ ਹਨ ਅਤੇ ਇਸ ਤਰ੍ਹਾਂ ਹੁਣ ਕੁੱਲ 78 ਉਮੀਦਵਾਰਾਂ ਨੇ ਆਪਣੇ ਨਾਮਜ਼ਾਦਗੀ ਕਾਗਜ਼ ਦਾਖ਼ਲ ਕੀਤੇ ਹਨ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ 78 ਉਮੀਦਵਾਰਾਂ ਵਿੱਚ 13 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ, 22 ਉਮੀਦਵਾਰ ਆਮ ਆਦਮੀ ਪਾਰਟੀ ਦੇ, 14 ਉਮੀਦਵਾਰ ਭਾਜਪਾ ਅਤੇ 21 ਉਮੀਦਵਾਰ ਕਾਂਗਰਸ ਪਾਰਟੀ ਅਤੇ ਬਾਕੀ ਆਜ਼ਾਦ ਉਮੀਦਵਾਰ ਹਨ। ਜ਼ਿਕਰਯੋਗ ਹੈ ਕਿ ਖਰੜ ਵਿੱਚ 15 ਜ਼ੋਨ ਹਨ।
Advertisement
Advertisement
