ਘਨੌਲੀ ਜ਼ੋਨ ਦੀਆਂ 69ਵੀਆਂ ਸਕੂਲ ਖੇਡਾਂ ਸ਼ੁਰੂ
ਇੱਥੇ ਸਰਕਾਰੀ ਹਾਈ ਸਮਾਰਟ ਸਕੂਲ ਘਨੌਲਾ ਵਿੱਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 69ਵੀਆਂ ਸਕੂਲ ਖੇਡਾਂ ਤਹਿਤ ਘਨੌਲੀ ਜ਼ੋਨ ਦੀਆਂ ਖੇਡਾਂ ਸ਼ੁਰੂ ਹੋ ਗਈਆਂ। ਖੇਡਾਂ ਦੀ ਸ਼ੁਰੂਆਤ ਪਿੰਡ ਘਨੌਲਾ ਦੇ ਸਰਪੰਚ ਹਰਜੀਤ ਸਿੰਘ ਵੱਲੋਂ ਫੁਟਬਾਲ ਮੈਚ ਸ਼ੁਰੂ ਕਰਵਾ ਕੇ ਕੀਤੀ। ਅੱਜ ਵੱਖ-ਵੱਖ ਉਮਰ ਵਰਗਾਂ ਦੇ ਕਰਵਾਏ ਮੁਕਾਬਲਿਆਂ ਦੌਰਾਨ ਸਰਕਾਰੀ ਹਾਈ ਸਕੂਲ ਘਨੌਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਦੀਮਾਜਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ, ਸ੍ਰੀ ਗੁਰੂ ਰਾਮ ਰਾਏ ਸਕੂਲ ਕਟਲੀ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੌਦੀਮਾਜਰਾ ਦੀਆਂ ਟੀਮਾਂ ਜੇਤੂ ਰਹੀਆਂ। ਜ਼ੋਨਲ ਪ੍ਰਧਾਨ ਸਰਕਾਰੀ ਹਾਈ ਸਮਾਰਟ ਸਕੂਲ ਘਨੌਲਾ ਦੇ ਮੁੱਖ ਅਧਿਆਪਕ ਰਮੇਸ਼ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਨੈਸ਼ਨਲ ਸਟਾਈਲ ਕਬੱਡੀ, ਸਰਕਲ ਕਬੱਡੀ, ਵਾਲੀਬਾਲ, ਖੋ-ਖੋ ਅਤੇ ਬੈਡਮਿੰਟਨ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੌਕੇ ਸਰਬਜੀਤ ਕੌਰ ਲੌਦੀਮਾਜਰਾ, ਉਂਕਾਰ ਸਿੰਘ ਚੱਕ ਕਰਮਾ, ਅਮਰਜੀਤ ਸਿੰਘ, ਜਸਪ੍ਰੀਤ ਸਿੰਘ, ਸਰਬਜੀਤ ਕੌਰ, ਦਵਿੰਦਰ ਸਿੰਘ, ਵਰਿੰਦਰ ਸਿੰਘ, ਨਵਕਿਰਨਪ੍ਰੀਤ ਸਿੰਘ, ਜਤਿੰਦਰ ਸਿੰਘ, ਸੰਦੀਪ ਸਿੰਘ, ਜਤਿੰਦਰ ਸਿੰਘ, ਗੁਰਜੀਤ ਸਿੰਘ, ਨਵਕਰਨ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।