ਬਨੂੜ ਮੰਡੀ ’ਚ 600 ਕੁਇੰਟਲ ਝੋਨਾ ਵਿਕਿਆ
ਵਿਧਾਇਕਾ ਨੀਨਾ ਮਿੱਤਲ ਨੇ ਮਾਰਕੀਟ ਕਮੇਟੀ ਦਫ਼ਤਰ ਵਿੱਚ ਮੰਡੀ ਦੇ ਆੜ੍ਹਤੀਆਂ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਏ ਐਸ ਟੀ ਟ੍ਰੇਡਰਜ਼ ਕੋਲ ਆਈ ਧਰਮਗੜ੍ਹ ਦੇ ਕਿਸਾਨ ਜਗਤਾਰ ਸਿੰਘ, ਗੁਲਾਟੀ ਟ੍ਰੇਡਰਜ਼ ਕੋਲ ਆਈ ਅਜੀਜ਼ਪੁਰ ਦੇ ਕਿਸਾਨ ਜਸਵਿੰਦਰ ਸਿੰਘ, ਜੈਨ ਟ੍ਰੇਡਰਜ਼ ਦੀ ਢੇਰੀ ਦੀ ਖਰੀਦ ਕਰਾਈ। ਇਸ ਮੌਕੇ ਆੜਤੀਆਂ ਨੇ ਲੱਡੂ ਵੰਡੇ।
ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਬਨੂੜ ਮੰਡੀ ਵਿਚ ਕਿਸਾਨਾਂ ਨੂੰ ਖਰੀਦ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਮੀਂਹ ਵੱਧ ਪੈਣ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਵੱਧ ਹੋਵੇਗੀ, ਇਸ ਲਈ ਕਿਸਾਨ ਸਿਰਫ਼ ਸੁੱਕਾ ਝੋਨਾ ਲੈ ਕੇ ਹੀ ਮੰਡੀ ਵਿੱਚ ਆਉਣ ਤਾਂ ਜੋ ਉਨ੍ਹਾਂ ਨੂੰ ਝੋਨਾ ਵੇਚਣ ਵਿੱਚ ਕੋਈ ਮੁਸ਼ਕਲ ਨਾ ਆਵੇ।
ਇਸ ਮੌਕੇ ਮੰਡੀ ਸੁਪਰਵਾਈਜ਼ਰ ਗੁਰਮੀਤ ਸਿੰਘ ਧਾਲੀਵਾਲ, ਆੜ੍ਹਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਜੈਨ, ਸਚਿਨ ਜੈਨ, ਰੂਬਲ ਗੁਲਾਟੀ, ਬਿੱਟੂ ਪਾਸੀ, ਧਰਮਪਾਲ ਪਿੰਕੀ, ਵਿੱਕੀ ਸਿੰਗਲਾ, ਅਰਵਿੰਦ ਟੋਨੀ, ਪਿੰਕਾ ਜੈਨ, ਅੰਮਿਤ ਜੈਨ, ਸੋਨੂੰ ਜੈਨ ਸਮੇਤ ਆਪ ਦੇ ਬਲਾਕ ਪ੍ਰਧਾਨ ਲੱਕੀ ਸੰਧੂ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਹਾਜ਼ਰ ਸਨ।