ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਲਗਾਏ ਸਿਹਤ ਕੈਂਪ ’ਚ 60 ਮਹਿਲਾਵਾਂ ਨੇ ਕਰਵਾਈ ਜਾਂਚ
ਸੈਕਟਰ-32 GMCH ਦੀ ਟੀਮ ਨੇ ਮੈਮੋਗ੍ਰਾਫੀ ਤੇ ਹੱਡੀਆਂ ਦੀ ਘਣਤਾ ਦੇ ਟੈਸਟ ਕੀਤੇ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਪਰੈਲ
Advertisement
ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸੈਕਟਰ-32 ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਹਿਯੋਗ ਨਾਲ ਕਲੱਬ ਵਿੱਚ ਮਹਿਲਾ ਪੱਤਰਕਾਰਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ 60 ਤੋਂ ਵੱਧ ਮਹਿਲਾ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਜਾਂਚ ਕਰਵਾਈ।
ਕੈਂਪ ਵਿੱਚ 37 ਮਹਿਲਾਵਾਂ ਨੇ ਛਾਤੀ ਦੇ ਖ਼ਤਰਨਾਕ ਰੋਗ ਦਾ ਸ਼ੁਰੂਆਤੀ ਪਤਾ ਲਗਾਉਣ ਲਈ ਸਕਰੀਨਿੰਗ ਮੈਮੋਗ੍ਰਾਫੀ ਕਰਵਾਈ, ਜਦੋਂ ਕਿ 67 ਮੈਂਬਰਾਂ ਨੇ ਹੱਡੀਆਂ ਦੀ ਘਣਤਾ (Bone Density) ਟੈਸਟ ਦਾ ਲਾਭ ਉਠਾਇਆ।
ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਇਹ ਕੈਂਪ ਮਹਿਲਾਵਾਂ ਦੀ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਲਗਾਇਆ ਗਿਆ ਸੀ।
Advertisement