ਜੰਮੂ ਜਾਣ ਵਾਲੀਆਂ 47 ਗੱਡੀਆਂ ਰੱਦ
ਕੱਲ੍ਹ ਸ਼ੁੱਕਰਵਾਰ ਨੂੰ ਜੰਮੂ ਜਾਣ ਵਾਲੀਆਂ ਗੱਡੀਆਂ ਮੁਕੰਮਲ ਤੌਰ ’ਤੇ ਰੱਦ ਰਹੀਆਂ ਜਦੋਂ ਕਿ ਅੱਜ ਸ਼ਨਿਚਰਵਾਰ ਨੂੰ 51 ਗੱਡੀਆਂ ਪ੍ਰਭਾਵਿਤ ਹੋਈਆਂ। ਇਨ੍ਹਾਂ ਵਿੱਚੋਂ 47 ਗੱਡੀਆਂ ਰੱਦ ਕੀਤੀਆਂ ਗਈਆਂ ਅਤੇ 4 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ। ਇਨ੍ਹਾਂ ਹਾਲਤਾਂ ਵਿਚ ਅੰਬਾਲਾ ਕੈਂਟ...
Advertisement
ਕੱਲ੍ਹ ਸ਼ੁੱਕਰਵਾਰ ਨੂੰ ਜੰਮੂ ਜਾਣ ਵਾਲੀਆਂ ਗੱਡੀਆਂ ਮੁਕੰਮਲ ਤੌਰ ’ਤੇ ਰੱਦ ਰਹੀਆਂ ਜਦੋਂ ਕਿ ਅੱਜ ਸ਼ਨਿਚਰਵਾਰ ਨੂੰ 51 ਗੱਡੀਆਂ ਪ੍ਰਭਾਵਿਤ ਹੋਈਆਂ। ਇਨ੍ਹਾਂ ਵਿੱਚੋਂ 47 ਗੱਡੀਆਂ ਰੱਦ ਕੀਤੀਆਂ ਗਈਆਂ ਅਤੇ 4 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ। ਇਨ੍ਹਾਂ ਹਾਲਤਾਂ ਵਿਚ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੇ ਕੇਵਲ ਫ਼ੌਜੀ ਹੀ ਸਤੰਬਰ ਮਹੀਨੇ ਦੇ ਪਹਿਲੇ ਜਾਂ ਦੂਜੇ ਹਫ਼ਤੇ ਲਈ ਟਿਕਟਾਂ ਬੁੱਕ ਕਰਵਾ ਰਹੇ ਹਨ। ਜੰਮੂ ਵੱਲ ਜਾਣ ਵਲੀਆਂ ਗੱਡੀਆਂ ਰੱਦ ਹੋਣ ਕਰਕੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ 300 ਤੋਂ ਵੱਧ ਯਾਤਰੀਆਂ ਨੂੰ ਕਰੀਬ ਢਾਈ ਲੱਖ ਰੁਪਏ ਰਿਫੰਡ ਕੀਤੇ ਗਏ ਹਨ। ਸੀਨੀਅਰ ਡੀਸੀਐੱਮ ਅੰਬਾਲਾ ਨਵੀਨ ਕੁਮਾਰ ਝਾਅ ਦਾ ਕਹਿਣਾ ਹੈ ਕਿ ਜੋ ਗੱਡੀਆਂ ਰੱਦ ਹੋਈਆਂ ਹਨ, ਉਨ੍ਹਾਂ ਦੀਆਂ ਟਿਕਟਾਂ ਦਾ ਰਿਫੰਡ ਜਾਰੀ ਕਰ ਦਿੱਤਾ ਗਿਆ ਹੈ ਅਤੇ ਅਗਲੇ ਹੁਕਮਾਂ ਤੱਕ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਆਵਾਜਾਈ ਆਮ ਵਾਂਗ ਹੋਣ ਤੋਂ ਬਾਅਦ ਹੀ ਬੁਕਿੰਗ ਸ਼ੁਰੂ ਕੀਤੀ ਜਾਵੇਗੀ।
Advertisement
Advertisement