ਕੈਂਪ ’ਚ 45 ਵਿਅਕਤੀਆਂ ਨੇ ਖ਼ੂਨਦਾਨ ਕੀਤਾ
ਯੂਥ ਕਲੱਬ ਖੁੱਡਾ ਅਲੀਸ਼ੇਰ ਨੇ ਲਾਇਆ ਕੈਂਪ
Advertisement
ਯੂਥ ਕਲੱਬ ਖੁੱਡਾ ਅਲੀਸ਼ੇਰ ਚੰਡੀਗੜ੍ਹ ਵੱਲੋਂ 26ਵਾਂ ਜਗਰੂਪ ਯਾਦਗਾਰੀ ਖੂਨਦਾਨ ਕੈਂਪ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿੱਚ ਲਗਾਇਆ ਗਿਆ। ਕਲੱਬ ਦੇ ਜਨਰਲ ਸਕੱਤਰ ਭਵਤਰਨ ਸਿੰਘ ਅਤੇ ਕੈਸ਼ੀਅਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ 45 ਵਿਅਕਤੀਆਂ ਵਲੋਂ ਸਵੈਇੱਛਾ ਨਾਲ ਖੂਨਦਾਨ ਕੀਤਾ ਗਿਆ। ਪ੍ਰਧਾਨ ਗੁਰਪ੍ਰੀਤ ਸਿੰਘ ਸੋਮਲ ਵੱਲੋਂ 39ਵੀਂ ਵਾਰ ਖੂਨਦਾਨ ਕੀਤਾ ਗਿਆ। ਵਾਰਡ ਨੰਬਰ 1 ਤੋਂ ਨਿਗਮ ਕੌਂਸਲਰ ਜਸਵਿੰਦਰ ਕੌਰ ਦੇ ਪਤੀ ਜਗਪਾਲ ਸਿੰਘ ਜੱਗਾ ਵੱਲੋਂ ਵੀ ਖੂਨਦਾਨ ਕੀਤਾ ਗਿਆ। ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਖ਼ੂਨਦਾਨੀਆਂ ਦੀ ਹੌਂਸਲਾ-ਅਫ਼ਜ਼ਾਈ ਕੀਤੀ ਗਈ।
ਕੈਂਪ ਵਿੱਚ ਮੈਕ ਲਾਈਫ ਡੇਅਰੀ ਦੇ ਏਰੀਆ ਮੈਨੇਜਰ ਸਤਿੰਦਰਪਾਲ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਖ਼ੂਨਦਾਨੀਆਂ ਨੂੰ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ। ਰੋਟਰੀ ਕਲੱਬ ਦੇ ਪ੍ਰਧਾਨ ਜਗਵਿੰਦਰ ਸਿੰਘ ਬਾਵਾ ਵੱਲੋਂ ਵੀ ਸ਼ਿਰਕਤ ਕੀਤੀ ਗਈ। ਕੈਂਪ ਨੂੰ ਸਫ਼ਲ ਬਣਾਉਣ ਲਈ ਗੁਰਪ੍ਰੀਤ ਸਿੰਘ ਸਾਬਕਾ ਡਇਰੈਕਟਰ ਮੰਡੀ ਬੋਰਡ, ਹਰਵਿੰਦਰ ਸਿੰਘ, ਸੁਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਗੁਰਜੋਤ ਕੌਰ, ਪ੍ਰੇਮ ਸਿੰਘ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਸਾਬਕਾ ਪ੍ਰਧਾਨ ਯੂਥ ਕਲੱਬ, ਸਿਮਰਨਜੀਤ ਸਿੰਘ, ਜਸਮੇਰ ਸਿੰਘ, ਹਰਕੇਸ਼ ਸਿੰਘ, ਕੁਲਦੀਪ ਸਿੰਘ, ਨਾਥ ਸਿੰਘ, ਸੋਨੀ ਸਿੰਘ, ਬਾਬਾ ਗੁਰਦਿਆਲ ਸਿੰਘ, ਅਭਿਸ਼ੇਕ ਆਦਿ ਵਲੋਂ ਕੈਂਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
Advertisement
Advertisement
