ਬਾਇਓਗੈਸ ਪਲਾਂਟ ਲਾਉਣ ’ਤੇ ਮਿਲੇਗੀ 40 ਫ਼ੀਸਦੀ ਸਬਸਿਡੀ
ਹਰਿਆਣਾ ਅਕਸ਼ੈ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਸੂਬੇ ਵਿੱਚ ਬਾਇਓਗੈਸ ਵਰਤੋਂ ਪ੍ਰੋਗਰਾਮ ਨੂੰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਸਤਾਵਿਤ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਸਥਾਗਤ ਬਾਇਓਗੈਸ ਪ੍ਰੋਗਰਾਮ ਗਊਸ਼ਾਲਾਵਾਂ, ਡੇਅਰੀਆਂ ਅਤੇ...
Advertisement
ਹਰਿਆਣਾ ਅਕਸ਼ੈ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਸੂਬੇ ਵਿੱਚ ਬਾਇਓਗੈਸ ਵਰਤੋਂ ਪ੍ਰੋਗਰਾਮ ਨੂੰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਸਤਾਵਿਤ ਕਰਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਸਥਾਗਤ ਬਾਇਓਗੈਸ ਪ੍ਰੋਗਰਾਮ ਗਊਸ਼ਾਲਾਵਾਂ, ਡੇਅਰੀਆਂ ਅਤੇ ਸੰਸਥਾਗਤ ਇਕਾਈਆਂ ਵਿੱਚ ਬਾਇਓਗੈਸ ਪਲਾਂਟਾਂ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ ਲਈ ਰਾਜ ਸਰਕਾਰ 40 ਫੀਸਦੀ ਤੱਕ ਦੀ ਸਹਾਇਤਾ ਦੇ ਰਹੀ ਹੈ। ਹੁਣ ਤੱਕ ਰਾਜ ਵਿੱਚ 114 ਪਲਾਂਟ ਲਗਾਏ ਜਾ ਚੁੱਕੇ ਹਨ। ਇਸ ਯੋਜਨਾ ਤਹਿਤ 25 ਤੋਂ 85 ਘਣ ਮੀਟਰ ਸਮਰੱਥਾ ਵਾਲੇ ਪਲਾਂਟਾਂ ਲਈ 1 ਲੱਖ 27 ਹਜ਼ਾਰ ਰੁਪਏ ਤੋਂ ਲੈ ਕੇ 3 ਲੱਖ 95 ਹਜ਼ਾਰ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾ ਬਾਇਓਗੈਸ ਪਾਵਰ (ਆਫ ਗਰਿੱਡ) ਉਤਪਾਦਨ ਪ੍ਰੋਗਰਾਮ ਤਹਿਤ ਪਸ਼ੂ ਵੇਸਟ ਤੋਂ ਉਤਪਾਦਤ ਬਾਇਓਗੈਸ ਦੀ ਵਰਤੋਂ ਕਰ ਕੇ 3 ਕਿਲੋਵਾਟ ਤੋਂ ਲੈ ਕੇ 250 ਕਿਲੋਵਾਟ ਤੱਕ ਦੀ ਬਿਜਲੀ ਉਤਪਾਦਨ ਸਮਰੱਥਾ ਵਾਲੇ ਪਲਾਂਟਾਂ ’ਤੇ ਕੇਂਦਰ ਸਰਕਾਰ ਵੱਲੋਂ 15 ਹਜ਼ਾਰ ਤੋਂ 40 ਹਜ਼ਾਰ ਰੁਪਏ ਪ੍ਰਤੀ ਕਿਲੋਵਾਟ ਤੱਕ ਦੀ ਸਬਸਿਡੀ ਦਿੱਤੀ ਜਾ ਰਹੀ ਹੈ।
Advertisement
Advertisement