ਆਯੁਰਵੈਦਿਕ ਕੈਂਪ ’ਚ 396 ਮਰੀਜ਼ਾਂ ਦੀ ਜਾਂਚ
ਇਥੇ ਪਿੰਡ ਭਗਵਾਸੀ ਦੀ ਧਰਮਸ਼ਾਲਾ ਵਿੱਚ ਡਾਇਰੈਕਟਰ, ਪੰਜਾਬ ਆਯੁਰਵੈਦਿਕ ਅਤੇ ਜ਼ਿਲ੍ਹਾ ਆਯੁਰਵੈਦ ਤੇ ਯੂਨਾਨੀ ਅਫਸਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੇ ਇੰਚਾਰਜ ਡਾ. ਰਾਜੀਵ ਮਹਿਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ 396 ਮਰੀਜ਼ਾਂ...
Advertisement
ਇਥੇ ਪਿੰਡ ਭਗਵਾਸੀ ਦੀ ਧਰਮਸ਼ਾਲਾ ਵਿੱਚ ਡਾਇਰੈਕਟਰ, ਪੰਜਾਬ ਆਯੁਰਵੈਦਿਕ ਅਤੇ ਜ਼ਿਲ੍ਹਾ ਆਯੁਰਵੈਦ ਤੇ ਯੂਨਾਨੀ ਅਫਸਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੇ ਇੰਚਾਰਜ ਡਾ. ਰਾਜੀਵ ਮਹਿਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ 396 ਮਰੀਜ਼ਾਂ ਦੀ ਜਾਂਚ ਕੀਤੀ ਗਈ , ਜਿਨਾਂ ਨੂੰ ਮੁਫਤ ਆਯੁਰਵੈਦਿਕ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ. ਜੋਯਤੀ ਪੁਰੀ, ਡਾ. ਹਰਪ੍ਰੀਤ ਸਿੰਘ, ਉਪ ਵੈਦ ਦਿਨੇਸ਼ ਵਰਮਾ, ਸੁਨੀਤਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਹੋਮੀਓਪੈਥਿਕ ਮੈਡੀਕਲ ਅਫਸਰ ਡਾ. ਭਾਵਨਾ ਜੋਸ਼ੀ ਤੇ ਡਾ. ਗਗਨਦੀਪ ਸਿੰਘ ਅਤੇ ਡਿਸਪੈਂਸਰ ਸੋਨੀਆ ਨੇ ਵੀ 224 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ। ਕੈਂਪ ਵਿੱਚ ਪਿੰਡ ਦੇ ਸਰਪੰਚ ਵਿਕਰਮ ਮਹਿਤਾ ਨੇ ਆਪਣਾ ਪੂਰਾ ਸਹਿਯੋਗ ਦਿੱਤਾ। ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਸਰਬਜੀਤ ਕੌਰ ਨੇ ਵੀ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
Advertisement
Advertisement